ਪੋਲ ਵਾਲਟ: ਡੂਪਲਾਂਟਿਸ ਨੇ ਵਿਸ਼ਵ ਰਿਕਾਰਡ ਬਣਾਇਆ

ਪੋਲ ਵਾਲਟ: ਡੂਪਲਾਂਟਿਸ ਨੇ ਵਿਸ਼ਵ ਰਿਕਾਰਡ ਬਣਾਇਆ

ਸਵੀਡਨ ਦੀ ਆਰਮੰਡ ਡੂਪਲਾਂਟਿਸ ਨੇ ਪੋਲ ਵਾਲਟ ਵਿੱਚ 6.17 ਮੀਟਰ ਦੀ ਉਚਾਈ ਪਾਰ ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਉਸਨੇ ਪੋਲੈਂਡ ਵਿੱਚ ਇੰਡੋਰ ਮੀਟਿੰਗ ਦੌਰਾਨ ਬਣਾਇਆ। ਅਮਰੀਕਾ ’ਚ ਜਨਮੀ ਡੂਪਲਾਂਟਿਸ, ਜਿਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ, ਨੇ ਸ਼ਨਿਚਰਵਾਰ ਮੁਕਬਲੇ ਦੌਰਾਨ ਦੂਜੀ ਕੋਸ਼ਿ਼ਸ਼ ਵਿੱਚ ਪੋਲ ਪਾਰ ਕਰਦਿਆਂ ਫਰਾਂਸ ਦੀ ਰੀਨੌਡ ਲੈਵੀਲੀਨੀ ਦਾ 6.16 ਮੀਟਰ ਦਾ ਪਿਛਲਾ ਰਿਕਾਰਡ ਤੋੜਿਆ। ਇਹ ਰਿਕਾਰਡ ਫਰਾਂਸ ਦੀ ਖਿਡਾਰਨ ਰੀਨੌਡ ਨੇ 2014 ’ਚ ਬਣਾਇਆ ਸੀ। ਰਿਕਾਰਡ ਤੋੜਨ ਮਗਰੋਂ ਡੂਪਲਾਂਟਸ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਕਰਨ ਦੀ ਕੋਸ਼ਿਸ਼ ਵਿੱਚ ਸੀ।

ad