ਸ਼ੇਅਰ ਬਾਜ਼ਾਰ ਚ ਵਾਧਾ, ਸੈਂਸੈਕਸ 621 ਅਤੇ ਨਿਫਟੀ 175 ਅੰਕ ਚੜ੍ਹ ਕੇ ਖੁੱਲ੍ਹਿਆ

ਸ਼ੇਅਰ ਬਾਜ਼ਾਰ ਚ ਵਾਧਾ, ਸੈਂਸੈਕਸ 621 ਅਤੇ ਨਿਫਟੀ 175 ਅੰਕ ਚੜ੍ਹ ਕੇ ਖੁੱਲ੍ਹਿਆ

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 621.91 ਅੰਕ ਯਾਨੀ ਕਿ 1.98 ਫੀਸਦੀ ਦੇ ਵਾਧੇ ਨਾਲ 32065.29 ਦੇ ਵਾਧੇ ਨਾਲ ਖੁੱਲਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 175 ਅੰਕ ਯਾਨੀ ਕਿ 1.90 ਫੀਸਦੀ ਦੀ ਤੇਜ਼ੀ ਨਾਲ 9374.05 ਦੇ ਪੱਧਰ 'ਤੇ ਖੁਲ੍ਹਿਆ ਹੈ।
ਵੀਰਵਾਰ ਨੂੰ ਦੁਨੀÎਆ ਦੇ ਬਾਜ਼ਾਰ ਉਤਰਾਅ-ਚੜ੍ਹਾਅ ਦੇ ਨਾਲ ਬੰਦ ਹੋਏ ਸਨ। ਅਮਰੀਕਾ ਦਾ ਬਾਜ਼ਾਰ ਡਾਓ ਜ਼ੋਨਸ 0.89 ਫੀਸਦੀ ਦੇ ਵਾਧੇ ਨਾਲ 211.25 ਅੰਕ ਉੱਪਰ 23,875.90 'ਤੇ ਬੰਦ ਹੋਇਆ ਸੀ। ਨੈਸਡੈਕ 125.27 ਅੰਕ ਯਾਨੀ ਕਿ 1.41 ਫੀਸਦੀ ਦੇ ਵਾਧੇ ਨਾਲ 8,979.66 'ਤੇ ਬੰਦ ਹੋਇਆ ਸੀ। ਐਸ.ਐਂਡ.ਪੀ. 1.15 ਫੀਸਦੀ ਦੇ ਵਾਧੇ ਨਾਲ 32.77 ਅੰਕ ਉੱਪਰ 2,881.19 'ਤੇ ਬੰਦ ਹੋਇਆ ਸੀ। ਚੀਨ ਦਾ ਸੰਘਾਈ ਕੰਪੋਜ਼ਿਟ 18.37 ਅੰਕ ਯਾਨੀ ਕਿ 0.64 ਫੀਸਦੀ ਦੇ ਵਾਧੇ ਨਾਲ 2,889.89 'ਤੇ ਬੰਦ ਹੋਇਆ ਸੀ। ਇਸ ਦੇ ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ ਸਨ।

sant sagar