ਮੈਂ ਅਦਾਕਾਰੀ ’ਤੇ ਅੰਦਰਲੇ ਲੇਖਕ ਨੂੰ ਹਾਵੀ ਨਹੀਂ ਹੋਣ ਦਿੰਦਾ: ਮਨੂ ਰਿਸ਼ੀ

ਮੈਂ ਅਦਾਕਾਰੀ ’ਤੇ ਅੰਦਰਲੇ ਲੇਖਕ ਨੂੰ ਹਾਵੀ ਨਹੀਂ ਹੋਣ ਦਿੰਦਾ: ਮਨੂ ਰਿਸ਼ੀ

ਅਭਿਨੇਤਾ ਮਨੂ ਰਿਸ਼ੀ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰਲੇ ਲੇਖਕ ਨੂੰ ਅਦਾਕਾਰੀ ’ਤੇ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਅਭਿਨੈ ’ਤੇ ਉਹ ਲੇਖਣੀ ਦਾ ਬਹੁਤਾ ਪਰਛਾਵਾਂ ਨਹੀਂ ਪੈਣ ਦਿੰਦੇ ਤੇ ਕੁਦਰਤੀ ਢੰਗ ਨਾਲ ਅੱਗੇ ਵਧਦੇ ਹਨ। ਮਨੂ ਰਿਸ਼ੀ ਨੇ ‘ਓਏ ਲੱਕੀ ਲੱਕੀ ਓਏ’, ‘ਆਖੋਂ ਦੇਖੀ’ ਤੇ ‘ਪਤੀ ਪਤਨੀ ਔਰ ਵੋਹ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਲੇਖਕ ਵਜੋਂ ਉਹ ‘ਰਾਜਮਾ ਚਾਵਲ’, ‘ਨਾਨੂ ਕੀ ਜਾਨੂੰ’ ਲਈ ਕੰਮ ਕਰ ਚੁੱਕੇ ਹਨ। ਉਨ੍ਹਾਂ ‘ਓਏ ਲੱਕੀ…’, ‘ਯੇਹ ਸਾਲੀ ਜ਼ਿੰਦਗੀ’, ‘ਆਇਸ਼ਾ’ ਤੇ ‘ਟਿਊਬਲਾਈਟ’ ਦੇ ਡਾਇਲਾਗ ਵੀ ਲਿਖੇ ਹਨ। ਉਨ੍ਹਾਂ ਕਿਹਾ ਕਿ ਲੇਖਕ ਵਜੋਂ ਅਦਾਕਾਰੀ ਕਾਫ਼ੀ ਮਦਦ ਕਰਦੀ ਹੈ। ਅਦਾਕਾਰ ਵਜੋਂ ਲੇਖਣੀ ’ਚ ਭੂਮਿਕਾਵਾਂ ਨੂੰ ਦੇਖਣ ਦਾ ਇਕ ਨਜ਼ਰੀਆ ਆ ਜਾਂਦਾ ਹੈ। ਲੇਖਕ ਵਜੋਂ ਮਨੂ ਆਪਣੇ ਅੰਦਰਲੇ ਅਦਾਕਾਰ ਨੂੰ ਵਰਤਦੇ ਹਨ, ਪਰ ਅਦਾਕਾਰੀ ਕਰਦੇ ਸਮੇਂ ਲੇਖਕ ਨੂੰ ਨਹੀਂ ਵਰਤਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਲਿਖਣਾ ਤੇ ਅਭਿਨੈ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਸ਼ੁਭ ਮੰਗਲ ਸਾਵਧਾਨ’, ‘ਦੂਰਦਰਸ਼ਨ’ ਤੇ ‘ਅੰਗਰੇਜ਼ੀ ਮੀਡੀਅਮ’ ਸ਼ਾਮਲ ਹਨ।

ad