ਐੱਫਆਈਐੱਚ ਪ੍ਰੋ-ਲੀਗ: ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ

ਐੱਫਆਈਐੱਚ ਪ੍ਰੋ-ਲੀਗ: ਬੈਲਜੀਅਮ ਨੇ ਭਾਰਤ ਨੂੰ 3-2 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੂੰ ਇੱਥੇ ਐਤਵਾਰ ਦਮਦਾਰ ਖੇਡ ਦਿਖਾਉਣ ਦੇ ਬਾਵਜੂਦ ਬੈਲਜੀਅਮ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਸ਼ੁਰਆਤੀ ਦੋਵੇਂ ਮੁਕਾਬਲਿਆਂ ’ਚ ਨੀਦਰਲੈਂਡ ਨੂੰ ਹਰਾਇਆ ਸੀ। ਇਸ ਨਾਲ ਭਾਰਤੀ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਸੀ।
ਅੱਜ ਮੈਚ ਦੌਰਾਨ ਬੈਲਜੀਅਮ ਵੱਲੋਂ ਅਲੈਗਜ਼ੈਂਡਰ ਹੈਂਡਰਿਕਸ ਨੇ ਤੀਜੇ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਰਾਹੀਂ ਗੋਲ ਕਰਦਿਆਂ ਟੀਮ ਦਾ ਖ਼ਾਤਾ ਖੋਲ੍ਹਿਆ। ਇਸ ਤੋਂ ਬਾਅਦ ਮੈਕਸਿਮ ਪਲੇਨੇਵੈਕਸ ਨੇ 17ਵੇੀ ਤੇ 26ਵੇਂ ਮਿੰਟ ’ਚ ਮੈਦਾਨ ਗੋਲ ਦਾਗਦਿਆਂ ਗੋਲ ਫਰਕ ਵਧਾ ਦਿੱਤਾ। ਭਾਰਤ ਵੱਲੋਂ ਵਿਵੇਕ ਸਾਗਰ ਨੇ 15ਵੇਂ ਮਿੰਟ ’ਚ ਅਤੇ ਅਮਿਤ ਰੋਹੀਦਾਸ ਨੇ 17ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਹਾਰ ਭਾਰਤੀ ਹਾਕੀ ਟੀਮ ਚਾਰ ਮੈਚਾਂ ਵਿਚੋਂ 8 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਜਦਕਿ ਬੈਲਜੀਅਮ ਦੀ ਟੀਮ ਛੇ ਮੈਚਾਂ ਵਿੱਚੋਂ 14 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਕਾਲਿੰਗਾ ਦਾ ਸਟੇਡੀਅਮ ਅੱਜ ਫਿਰ ਬੈਲਜੀਅਮ ਲਈ ਭਾਗਾਂ ਵਾਲਾ ਰਿਹਾ। ਇੱਥੇ ਹੀ ਟੀਮ ਨੇ 2018 ’ਚ ਆਪਣਾ ਪਹਿਲਾਂ ਵਿਸ਼ਵ ਕੱਪ ਜਿੱਤਿਆ ਸੀ। ਅੱਜ ਮੈਚ ਦੌਰਾਨ ਪਛੜਨ ਮਗਰੋਂ ਭਾਰਤੀ ਖ਼ਿਡਾਰੀਆਂ ਨੇ ਆਪਣੀ ਪੂਰੀ ਵਾਹ ਲਾਉਂਦਿਆਂ ਗੋਲ ਕਰ ਕੇ ਮੈਚ ਬਰਾਬਰ ਅਤੇ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਹ ਬੈਲਜੀਅਮ ਦੀ ਰੱਖਿਆ ਲਾਈਨ ਨੂੰ ਤੋੜ ਨਹੀਂ ਸਕੇ। ਭਾਰਤੀ ਟੀਮ ਆਪਣੇ ਤੀਜੇ ਦੌਰ ਦੇ ਮੁਕਾਬਲੇ ਵਿੱਚ 21 ਅਤੇ 22 ਫਰਵਰੀ ਨੂੰ ਆਸਟਰੇਲੀਆ ਵਿਰੁੱਧ ਖੇਡੇਗੀ।

sant sagar