ਸ਼ਾਹਰੁਖ ਨੂੰ ‘ਡੀਡੀਐੱਲਜੇ 2’ ਬਣਾਉਣੀ ਚਾਹੀਦੀ ਹੈ: ਗੌਰੀ

ਸ਼ਾਹਰੁਖ ਨੂੰ ‘ਡੀਡੀਐੱਲਜੇ 2’ ਬਣਾਉਣੀ ਚਾਹੀਦੀ ਹੈ: ਗੌਰੀ

ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਨੂੰ ਸੰਨ 1995 ਦੀ ਸੁਪਰਹਿੱਟ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਸੀਕੁਅਲ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਫੇਰੀ ਦੌਰਾਨ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ‘ਡੀਡੀਐੱਲਜੇ’ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ਿਲਮ ਸਨਅਤ ਨੇ ਵਿਸ਼ਵ ਨੂੰ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਡੀਡੀਐੱਲਜੇ ਇਕ ਹੈ। ਇਸ ਮਗਰੋਂ ਹੀ ਗੌਰੀ ਦੀ ਫ਼ਿਲਮ ਦੇ ਸੀਕੁਅਲ ਬਣਾਉਣ ਬਾਰੇ ਪ੍ਰਤੀਕਿਰਿਆ ਆਈ ਹੈ। ਵਿਸ਼ਵ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਗੂ ਵੱਲੋਂ ਸ਼ਾਹਰੁਖ ਦੀ ਫ਼ਿਲਮ ਦਾ ਜ਼ਿਕਰ ਕਰਨ ਬਾਰੇ ਜਦੋਂ ਗੌਰੀ ਖ਼ਾਨ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਸ਼ਾਹਰੁਖ ਨੂੰ ਡੀਡੀਐੱਲਜੇ ਦਾ ਦੂਜਾ ਭਾਗ ਬਣਾਉਣਾ ਚਾਹੀਦਾ ਹੈ। ਉਹ ਇਸ ਬਾਰੇ ਫ਼ਿਲਮ ਦੇ ਨਿਰਦੇਸ਼ਕ-ਨਿਰਮਾਤਾ ਆਦਿੱਤਿਆ ਚੋਪੜਾ ਨਾਲ ਵੀ ਗੱਲ ਕਰਨਗੇ ਤਾਂ ਜੋ ਜਿਹੜਾ ਵੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਭਾਰਤ ਆਏ, ਉਹ ਅਜਿਹੀਆਂ ਫ਼ਿਲਮਾਂ ਦਾ ਜ਼ਿਕਰ ਕਰੇ।

sant sagar