ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਨੇ 'ਕੁਵਾਰੰਟੀਨ ਸੈਂਟਰ' ਲਈ ਦਿੱਤਾ ਆਪਣਾ ਆਲੀਸ਼ਾਨ ਹੋਟਲ

ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਨੇ 'ਕੁਵਾਰੰਟੀਨ ਸੈਂਟਰ' ਲਈ ਦਿੱਤਾ ਆਪਣਾ ਆਲੀਸ਼ਾਨ ਹੋਟਲ

ਜਲੰਧਰ  - 'ਕੋਰੋਨਾ ਵਾਇਰਸ' ਨਾਂ ਦੀ ਮਹਾਂਮਾਰੀ ਤੇਜੀ ਨਾਲ ਫੈਲ ਰਹੀ ਹੈ। ਜਿਥੇ ਇਕ ਮਹੀਨੇ ਪਹਿਲਾ ਭਾਰਤ ਵਿਚ 'ਕੋਰੋਨਾ' ਦੇ ਮਰੀਜ਼ਾਂ ਦੀ ਸੰਖਿਆ ਕੁਝ ਸੋ ਸੀ ਹੁਣ ਇਹ ਅੰਕੜਾ ਹਜ਼ਾਰਾਂ ਵਿਚ ਹੋ ਗਿਆ ਹੈ ਅਤੇ ਕੁਵਾਰੰਟੀਨ ਵਿਚ ਜਾਣ ਵਾਲੇ ਲੋਕਾਂ ਦੀ ਸੰਖਿਆ ਵੀ ਵਧਦੀ ਜਾ ਰਹੀ ਹੈ। ਬਾਲੀਵੁੱਡ ਸਿਤਾਰਿਆਂ ਵਲੋਂ ਆਰਥਿਕ ਰੂਪ ਤੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਫ਼ਰਹਾਨ ਆਜ਼ਮੀ ਨੇ ਵੀ ਮਦਦ ਲਈ ਹੱਥ ਵਧਾਇਆ ਹੈ।
ਫ਼ਰਹਾਨ ਆਜ਼ਮੀ ਨੇ ਬੀ.ਐੱਮ.ਸੀ. ਨੂੰ ਆਪਣਾ 'ਗਲਫ ਹੋਟਲ' ਕੁਵਾਰੰਟੀਨ ਸੈਂਟਰ ਵਜੋਂ ਇਸਤੇਮਾਲ ਕਰਨ ਲਈ ਦਿੱਤਾ ਹੈ। ਉਨ੍ਹਾਂ ਦਾ ਇਹ ਹੋਟਲ ਮੁੰਬਈ ਵਿਚ ਹੈ। ਫ਼ਰਹਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਕੇ ਲਿਖਿਆ, ''ਗਲਫ ਹੋਟਲ ਇਕ ਸਟੈਂਡਿੰਗ ਓਵੇਸ਼ਨ ਦਾ ਹੱਕਦਾਰ ਹੈ ਕਿਉਂਕਿ ਇਹ ਹਰ ਵਾਰ ਮੁਸ਼ਕਿਲ ਦੇ ਸਮੇਂ ਕੰਮ ਆਉਂਦਾ ਹੈ। ਸਾਲ 1993 ਵਿਚ ਹੋਏ ਦੰਗਿਆਂ ਵਿਚ ਧਾਰਾਵੀ, ਪ੍ਰਤਿਕਸ਼ਾ ਨਗਰ ਅਤੇ ਦੂਜੇ ਖੇਤਰ ਦੇ ਲੋਕ ਇਥੇ ਠਹਿਰਦੇ ਅਤੇ ਅੱਜ ਕੋਰੋਨਾ ਸੰਕਟ ਦੇ ਸਮੇਂ ਇਸ ਉਨ੍ਹਾਂ ਦੇ ਕੰਮ ਆ ਰਿਹਾ ਹੈ, ਜੋ ਸਾਨੂੰ ਬਚਾ ਰਹੇ ਹਨ।''

ਦੱਸਣਯੋਗ ਹੈ ਕਿ ਫ਼ਰਹਾਨ ਆਜ਼ਮੀ ਦਾ ਇਹ ਗਲਫ ਹੋਟਲ ਮੁੰਬਈ ਪੁਲਸ ਵਲੋਂ ਕੁਵਾਰੰਟੀਨ ਸੈਂਟਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਰਫ਼ੀਕ ਨਗਰ ਵਿਚ ਰਾਹਤ ਸਮਗਰੀ ਦੇ ਤੌਰ 'ਤੇ ਬ੍ਰੈਡ ਵੀ ਪਹੁੰਚਾਏ ਸਨ। ਉਨ੍ਹਾਂ ਨੇ ਸਾਲ 2009 ਵਿਚ ਆਇਸ਼ਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇਕ ਪੁੱਤਰ ਵੀ ਹੈ। 'ਕੋਰੋਨਾ ਵਾਇਰਸ' ਕਾਰਨ ਦੇਸ਼ ਵਿਚ ਦੁਖਦਾਈ ਮਾਹੌਲ ਹੈ। ਕਈ ਬਾਲੀਵੁੱਡ ਸਿਤਾਰਿਆਂ ਨੇ ਆਰਥਿਕ ਰੂਪ ਤੋਂ ਮਦਦ ਕੀਤੀ ਹੈ।    

ad