ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਰੋਮਾਂਸ ਤੋਂ ਬਿਨਾਂ ਫਿਲਮ ਬਣ ਸਕਦੀ ਹੈ ਪਰ ਉਸ ਦੇ ਲਈ ਪੁਰਸ਼ ਤੇ ਔਰਤ ਦੀ ਕਹਾਣੀ ਬਿਨਾਂ ਫਿਲਮ ਬਣਾਉਣ ਬਾਰੇ ਸੋਚਣਾ ਮੁਸ਼ਕਲ ਹੈ।
ਫਿਲਮ ‘ਲਵ ਆਜ ਕਲ੍ਹ’ ਰਾਹੀਂ ਇਮਤਿਆਜ਼ ਅਲੀ ਵਲੋਂ 2009 ਦੀ ਫਿਲਮ ਵਾਲੇ ਵਿਸ਼ੇ ’ਤੇ ਹੀ ਮੌਜੂਦਾ ਦੌਰ ਅਨੁਸਾਰ ਪ੍ਰੇਮ ਕਥਾ ਸੁਣਾਈ ਗਈ ਹੈ। ਇਸ ਫਿਲਮ ਵਿੱਚ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਹਨ। ਨਿਰਦੇਸ਼ਕ ਨੇ ਦੱਸਿਆ, ‘‘ਮੈਂ ਪ੍ਰੇਮ ਕਹਾਣੀਆਂ ਦੱਸਣ ਵਿੱਚ ਸਹਿਜ ਮਹਿਸੂਸ ਕਰਦਾ ਹਾਂ ਪਰ ਇਹ ਜ਼ਰੂਰੀ ਨਹੀਂ ਕਿ ਹਰ ਕਹਾਣੀ ਪਿਆਰ ’ਤੇ ਹੀ ਕੇਂਦਰਿਤ ਹੋਵੇ। ਮੈਂ ਇਸ ਸਹਿਜ ਕਰਕੇ ਆਪਣੇ ਆਪ ਨੂੰ ਸੀਮਤ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸੇ ਹੋਰ ਵਿਸ਼ੇ ’ਤੇ ਫਿਲਮ ਬਣਾ ਹੀ ਨਾ ਸਕਾਂ। ਅਜਿਹੀ ਕਹਾਣੀ ਹੋ ਸਕਦੀ ਹੈ, ਜਿਸ ਵਿੱਚ ਰੋਮਾਂਸ ਨਾ ਹੋਵੇ ਪਰ ਮੇਰੇ ਲਈ ਇਸ ਸਮੇਂ ’ਤੇ ਇਹ ਸੋਚਣਾ ਮੁਸ਼ਕਲ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੋਈ ਇਮਤਿਆਜ਼ ਅਲੀ ਫਿਲਮ ਬਿਨਾਂ ਰੋਮਾਂਸ ਤੋਂ ਹੋ ਸਕਦੀ ਹੈ ਤਾਂ ਨਿਰਦੇਸ਼ਕ ਨੇ ਕਿਹਾ ਕਿ ਉਹ ਵੀ ਇਹ ਹੀ ਸੋਚ ਰਿਹਾ ਸੀ। ਉਸ ਨੇ ਦੱਸਿਆ, ‘‘ਫਿਲਮ ‘ਹਾਈਵੇਅ’ ਵਰਗੀ ਕਹਾਣੀ ਵਿੱਚ ਵੀ ਪੁਰਸ਼ (ਰਣਦੀਪ ਹੁੱਡਾ) ਸੀ। ਮੇਰੇ ਦਿਮਾਗ ਵਿੱਚ ਅਜੇ ਤੱਕ ਕੋਈ ਅਜਿਹੀ ਕਹਾਣੀ ਨਹੀਂ ਹੈ, ਜਿਸ ਵਿੱਚ ਪੁਰਸ਼ ਤੇ ਔਰਤ ਵਿਚਾਲੇ ਕੁਝ ਚੱਲਦਾ ਨਾ ਹੋਵੇ। ਜ਼ਿੰਦਗੀ ਅਤੇ ਰਿਸ਼ਤਿਆਂ ਦੀ ਸਮਝ ਵਧਣ ਨਾਲ ਚੀਜ਼ਾਂ ਬਦਲ ਜਾਂਦੀਆਂ ਹਨ, ਪਰ ਇਸ ਵੇਲੇ ਮੇਰੇ ਦਿਮਾਗ ਵਿੱਚ ਪੁਰਸ਼-ਔਰਤ ਦੇ ਸਬੰਧਾਂ ਤੋਂ ਬਿਨਾਂ ਕੋਈ ਕਹਾਣੀ ਨਹੀਂ ਹੈ।’’

sant sagar