ਗਾਜ਼ਾ: ਰਾਹਤ ਉਡੀਕ ਰਹੇ ਫਲਸਤੀਨੀਆਂ ’ਤੇ ਹਮਲੇ ਵਿਚ 70 ਹਲਾਕ

ਗਾਜ਼ਾ: ਰਾਹਤ ਉਡੀਕ ਰਹੇ ਫਲਸਤੀਨੀਆਂ ’ਤੇ ਹਮਲੇ ਵਿਚ 70 ਹਲਾਕ

ਗਾਜ਼ਾ: ਰਾਹਤ ਉਡੀਕ ਰਹੇ ਫਲਸਤੀਨੀਆਂ ’ਤੇ ਹਮਲੇ ਵਿਚ 70 ਹਲਾਕ
ਰਾਫ਼ਾਹ-ਗਾਜ਼ਾ ਵਿਚ ਫਲਸਤੀਨੀ ਹਜੂਮ ’ਤੇ ਕੀਤੇ ਹਵਾਈ ਹਮਲੇ ਵਿਚ ਘੱਟੋ-ਘੱਟ 70 ਵਿਅਕਤੀ ਮਾਰੇ ਗਏ। ਹਮਲੇ ਮੌਕੇ ਇਹ ਲੋਕ ਗਾਜ਼ਾ ਸ਼ਹਿਰ ਵਿਚ ਮਾਨਵੀ ਸਹਾਇਤਾ ਦੀ ਉਡੀਕ ਕਰ ਰਹੇ ਸਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਹੁਣ ਤੱਕ 30 ਹਜ਼ਾਰ ਤੋਂ ਵੱਧ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ। ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਹਮਲਿਆਂ ਦੇ ਜਵਾਬ ਵਿਚ ਇਜ਼ਰਾਇਲੀ ਫੌਜ ਨੇ ਜਲ, ਥਲ ਤੇ ਹਵਾਈ ਰਸਤੇ ਸਭ ਤੋਂ ਪਹਿਲਾਂ ਨਿਸ਼ਾਨਾ ਗਾਜ਼ਾ ਸ਼ਹਿਰ ਤੇ ਉੱਤਰੀ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਹਮਲਿਆਂ ਕਰਕੇ ਗਾਜ਼ਾ ਵਿਚ ਵੱਡੇ ਪੱਧਰ ’ਤੇ ਜਾਨੀ-ਮਾਲੀ ਨੁਕਸਾਨ ਹੋਇਆ ਤੇ ਕਈ ਮਹੀਨਿਆਂ ਤੱਕ ਹੋਰਨਾਂ ਹਿੱਸਿਆਂ ਨਾਲੋਂ ਕੱਟਿਆ ਗਿਆ। ਮਾਨਵੀ ਸਹਾਇਤਾ ਪਹੁੰਚਣ ਵਿਚ ਵੀ ਕਾਫੀ ਦਿੱਕਤਾਂ ਆਈਆਂ।
ਸਿਹਤ ਮੰਤਰਾਲੇ ਦੇ ਤਰਜਮਾਨ ਅਸ਼ਰਫ਼ ਅਲ-ਕਿਦਰਾ ਨੇ ਕਿਹਾ ਕਿ ਵੀਰਵਾਰ ਨੂੰ ਕੀਤੇ ਹਮਲੇ ਵਿਚ 280 ਦੇ ਕਰੀਬ ਲੋਕ ਜ਼ਖਮੀ ਹੋ ਗਏ। ਕਮਲ ਅਦਵਾਨ ਹਸਪਤਾਲ ਵਿਚ ਐਂਬੂਲੈਂਸ ਸੇਵਾ ਦੀ ਮੁਖੀ ਫਾਰੇਸ ਅਫਾਨਾ ਨੇ ਕਿਹਾ ਕਿ ਹਸਪਤਾਲ ਦੇ ਫ਼ਰਸ਼ ’ਤੇ ਸੈਂਕੜੇ ਜ਼ਖ਼ਮੀ ਪਏ ਸਨ। ਉਨ੍ਹਾਂ ਕਿਹਾ ਕਿ ਲਾਸ਼ਾਂ ਇਕੱਤਰ ਕਰਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸਾਂ ਥੁੜ੍ਹ ਗਈਆਂ ਸਨ। ਕਈ ਜ਼ਖ਼ਮੀਆਂ ਨੂੰ ਖੱਚਰ ਗੱਡੀਆਂ ’ਤੇ ਹਪਸਤਾਲ ਲਿਆਂਦਾ ਗਿਆ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਰਿਪੋਰਟਾਂ ’ਤੇ ਨਜ਼ਰਸਾਨੀ ਕਰ ਰਹੀ ਹੈੇ। ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਇਲੀ ਹਮਲਿਆਂ ਕਰਕੇ ਹੁਣ ਤੱਕ 30 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਤੇ 70,457 ਜ਼ਖ਼ਮੀ ਹਨ। ਮੰਤਰਾਲੇ ਮੁਤਾਬਕ ਇਨ੍ਹਾਂ ਵਿਚ ਆਮ ਲੋਕ ਤੇ ਸੁਰੱਖਿਆ ਬਲ ਵੀ ਸ਼ਾਮਲ ਹਨ। ਮਾਰੇ ਗਏ ਵਿਅਕਤੀਆਂ ਵਿਚੋਂ ਦੋ ਤਿਹਾਈ ਮਹਿਲਾਵਾਂ ਤੇ ਬੱਚੇ ਹਨ।

ad