ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਤੋੜਿਆ ਲਾਕਡਾਊਨ, PM ਨੇ ਕੀਤੀ ਸਖਤ ਕਾਰਵਾਈ

ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੇ ਤੋੜਿਆ ਲਾਕਡਾਊਨ, PM ਨੇ ਕੀਤੀ ਸਖਤ ਕਾਰਵਾਈ

ਵੈਲਿੰਗਟਨ : ਕੋਰੋਨਾਵਾਇਰਸ ਮਹਾਮਾਰੀ ਦਾ ਅਸਰ ਦੁਨੀਆ ਦੇ ਹਰ ਹਿੱਸੇ 'ਤੇ ਪੈ ਰਿਹਾ ਹੈ। ਸਾਵਧਾਨੀ ਦੇ ਤਹਿਤ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਸਖਤੀ ਦੇ ਵਿਚ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਇਕ ਲਾਪਰਵਾਹੀ ਭਾਰੀ ਪਈ ਹੈ। ਉਹਨਾਂ ਨੇ ਲੌਕਡਾਊਨ ਦੀ ਉਲੰਘਣਾ ਕੀਤੀ ਅਤੇ ਪਰਿਵਾਰ ਦੇ ਨਾਲ ਬੀਚ 'ਤੇ ਘੁੰਮਣ ਗਏ। ਇਸ ਮਗਰੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸਰਕਾਰ ਵਿਚ ਉਹਨਾਂ ਦੇ ਅਹੁਦੇ ਨੂੰ ਘੱਟ ਕਰ ਦਿੱਤਾ ਹੈ। 
ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਆਪਣੇ ਇਕ ਬਿਆਨ ਵਿਚ ਕਿਹਾ,''ਇਸ ਮੁਸ਼ਕਲ ਦੇ ਸਮੇਂ ਵਿਚ ਉਹ ਟੀਮ ਦੇ ਨਾਲ ਖੜ੍ਹੇ ਨਹੀਂ ਹੋ ਪਾਏ। ਲੌਕਡਾਊਨ ਦੇ ਬਾਵਜੂਦ ਉਹ ਆਪਣੇ ਪਰਿਵਾਰ ਨੂੰ ਬੀਚ 'ਤੇ ਘੁੰਮਾਉਣ ਲਈ ਲੈ ਗਏ।'' ਕਲਾਰਕ ਨੇ ਆਪਣੇ ਬਿਆਨ ਵਿਚ ਕਿਹਾ,''ਉਹ ਆਪਣੇ ਘਰੋਂ 20 ਕਿਲੋਮੀਟਰ ਦੂਰ ਡ੍ਰਾਈਵ ਕਰਕੇ ਬੀਚ 'ਤੇ ਗਏ ਅਤੇ ਪਰਿਵਾਰ ਦੇ ਨਾਲ ਸੈਰ ਕੀਤੀ। ਇਸ ਬਾਰੇ ਉਹਨਾਂ ਨੇ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਸੂਚਨਾ ਦਿੱਤੀ ਅਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ।'' 
ਪ੍ਰਧਾਨ ਮੰਤਰੀ ਅਰਡਰਨ ਨੇ ਕਿਹਾ,''ਜੇਕਰ ਕੋਈ ਹੋਰ ਸਥਿਤੀ ਹੁੰਦੀ ਤਾਂ ਮੈਂ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੰਦੀ ਪਰ ਹਾਲੇ ਸਮਾਂ ਕੋਰੋਨਾਵਾਇਰਸ ਨਾਲ ਲੜਨ ਦਾ ਹੈ। ਅਜਿਹੇ ਵਿਚ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਨਹੀਂ ਕੱਢ ਰਹੀ।'' ਭਾਵੇਂਕਿ ਉਹਨਾਂ ਨੇ ਡੇਵਿਡ ਕਲਾਰਕ ਦੇ ਐਸੋਸੀਏਟ ਵਿੱਤ ਮੰਤਰੀ ਦੇ ਅਹੁਦੇ ਵਿਚ ਤਬਦੀਲੀ ਕੀਤੀ ਅਤੇ ਉਹਨਾਂ ਨੂੰ ਦੂਜੇ ਦਰਜੇ ਦਾ ਮੰਤਰੀ ਨਿਯੁਕਤ ਕਰ ਦਿੱਤਾ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਕਾਰਨ ਨਿਊਜ਼ੀਲੈਂਡ ਵਿਚ ਵੀ ਲੌਕਡਾਊਨ ਲਗਾਇਆ ਗਿਆ ਹੈ। ਇੱਥੇ ਇਸ ਦਾ ਪੱਧਰ4 ਲਾਗੂ ਕੀਤਾ ਗਿਆ ਹੈ। ਨਿਊਜ਼ੀਲੈਂਡ ਵਿਚ ਹੁਣ ਤੱਕ ਕੋਵਿਡ-19 ਦੇ 1 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਬਾਅਦ ਲੌਕਡਾਊਨ ਵਿਚ ਸਖਤੀ ਵਰਤੀ ਜਾ ਰਹੀ ਹੈ।

 

ad