‘ਅੰਗਰੇਜ਼ੀ ਮੀਡੀਅਮ’ ਉੱਪਰ ਕਰੋਨਾ ਦੀ ਮਾਰ

‘ਅੰਗਰੇਜ਼ੀ ਮੀਡੀਅਮ’ ਉੱਪਰ ਕਰੋਨਾ ਦੀ ਮਾਰ

ਅਦਾਕਾਰ ਇਰਫਾਨ ਦੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਕਰੋਨਾਵਾਇਰਸ ਦੇ ਪ੍ਰਭਾਵ ਕਾਰਨ ਆਪਣੇ ਪਹਿਲੇ ਦਿਨ ਸਿਰਫ 4.03 ਕਰੋੜ ਰੁਪਏ ਦੀ ਕਮਾਈ ਹੀ ਕਰ ਸਕੀ। ਕਰੋਨਾਵਾਇਰਸ ਮਹਾਂਮਾਹੀ ਦਾ ਅਸਰ ਸਿਨੇਮਾ ਉਦਯੋਗ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਦੇਸ਼ ਦੇ ਕਈ ਸੂਬਿਆਂ ਬਿਹਾਰ, ਦਿੱਲੀ, ਮੱਧ ਪ੍ਰਦੇਸ਼, ਕਰਨਾਟਕ, ਕੇਰਲਾ ਤੇ ਜੰਮੂ ਸਣੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਆਦਿ ਵਿੱਚ ਸਿਨੇਮਾ ਘਰ ਬੰਦ ਕਰ ਦਿੱਤੇ ਗਏ ਹਨ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਰਾਹੀਂ ਦੱਸਿਆ, ‘ਅੰਗਰੇਜ਼ੀ ਮੀਡੀਅਮ ਨੇ ਸ਼ੁੱਕਰਵਾਰ 4.03 ਕਰੋੜ ਰੁਪਏ ਕਮਾਏ। ਕਰੋਨਵਾਇਰਸ ਕਾਰਨ ਸਿਨੇਮਾ ਘਰ ਬੰਦ ਹੋਣ ਦਾ ਅਸਰ ਫ਼ਿਲਮ ਉਦਯੋਗ ’ਤੇ ਪਿਆ ਹੈ।’’ ਇਸੇ ਦੌਰਾਨ ਫ਼ਿਲਮ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਸਥਿਤੀ ਸੁਧਰਨ ਅਤੇ ਸਿਨੇਮਾ ਘਰ ਖੁੱਲ੍ਹਣ ਮਗਰੋਂ ਇਸ ਫ਼ਿਲਮ ਨੂੰ ਦੁਬਾਰਾ ਰਿਲੀਜ਼ ਕੀਤਾ ਜਾਵੇਗਾ।

ad