ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਕੋਰੋਨਾਵਾਇਰਸ ਦੀ ਗਲਤ ਜਾਣਕਾਰੀ ਦੇਣ ਵਾਲੇ ‘ਫੇਕ ਐਪਸ’

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਕੋਰੋਨਾਵਾਇਰਸ ਦੀ ਗਲਤ ਜਾਣਕਾਰੀ ਦੇਣ ਵਾਲੇ ‘ਫੇਕ ਐਪਸ’

ਗੈਜੇਟ ਡੈਸਕ– ਐਂਡਰਾਇਡ ਯੂਜ਼ਰਜ਼ ਕੋਰੋਨਾਵਾਇਰਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਕੁਝ ਫੇਕ ਐਪਸ ਦਾ ਇਸਤੇਮਾਲ ਕਰ ਰਹੇ ਸਨ, ਜਿਨ੍ਹਾਂ ਨੂੰ ਡਿਵੈਲਪਰਾਂ ਦੁਆਰਾ ਬੜੀ ਹੀ ਚਲਾਕੀ ਨਾਲ ਪਲੇਅ ਸਟੋਰ ’ਤੇ ਉਪਲੱਬਧ ਕੀਤਾ ਗਿਆ ਸੀ। ਗੂਗਲ ਨੇ ਐਕਸ਼ਨ ਲੈਂਦੇ ਹੋਏ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਦਿਖਾਉਣ ਵਾਲੇ ਫੇਕ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਪਲੇਅ ਸਟੋਰ ’ਤੇ ਜੇਕਰ ਤੁਸੀਂ ‘ਕੋਰੋਨਵਾਇਰਸ’ ਸਰਚ ਕਰੋਗੇ ਤਾਂ ਤੁਹਾਨੂੰ 'no results found' ਮੈਸੇਜ ਲਿਖਿਆ ਨਜ਼ਰ ਆਏਗਾ। ਦਰਅਸਲ, ਗੂਗਲ ਨੇ ਆਪਣੇ ਪਲੇਟਫਾਰਮ ਰਾਹੀਂ ਅਫਵਾਹਾਂ ਅਤੇ ਫੇਕ ਜਾਣਕਾਰੀ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ। 
ਗੂਗਲ ਸਰਚ ਰਾਹੀਂ ਲੈ ਸਕਦੇ ਹੋ ਜਾਣਕਾਰੀ
ਸਾਲ ਦੀ ਸ਼ੁਰੂਆਤ ’ਚ ਕੰਪਨੀ ਵਲੋਂ ਇਕ SOS ਅਲਰਟ ਰੋਲ ਆਊਟ ਕੀਤਾ ਗਿਆ ਸੀ ਅਤੇ ਇਕ ਸਰਚ ਰਿਜਲਟ ਪੇਜ ਵੀ ਕ੍ਰਿਏਟ ਕੀਤਾ ਗਿਆ ਹੈ, ਜਿਸ ’ਤੇ WHO ਵਲੋਂ ਕੋਰੋਨਾਵਾਇਰਸ ਨਾਲ ਜੁੜੀ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ। ਗੂਗਲ ਸਰਚ ’ਚ ਸੇਫਟੀ ਟਿਪਸ, ਨਵੇਂ ਅਪਡੇਟਸ ਅਤੇ SOS ਅਲਰਟ ਕਾਰਡ ਵਰਗੇ ਡੀਟੇਲਸ ਯੂਜ਼ਰਜ਼ ਨੂੰ ਮਿਲ ਰਹੇ ਹਨ। ਹੁਣਵੀ ਕੋਈ ਯੂਜ਼ਰ ਗੂਗਲ ’ਤੇ ਕੋਰੋਨਾਵਾਇਰਸ ਸਰਚ ਕਰਦਾ ਹੈ ਤਾਂ ਸਭ ਤੋਂ ਪਹਿਲੀ ਚੀਜ਼ SOS ਅਲਰਟ ਵਾਈਟ ਕਾਰਡ ਦਿਖਾਈ ਦਿੰਦੀ ਹੈ, ਜਿਸ ’ਤੇ ਸ਼ੇਅਰ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੁਹਾਨੂੰ ਵਾਇਰਸ ਨਾਲ ਜੁੜੇ ਲੇਟੈਸਟ ਨਿਊਜ਼ ਅਪਡੇਟਸ, ਸੇਫਟੀ ਟਿਪਸ ਅਤੇ ਸਵਾਲ-ਜਵਾਬ ਦਿਖਾਈ ਦਿੰਦੇ ਹਨ। 

ad