ਕਿਸ ਨੇ ਸੋਚਿਆ ਸੀ ਕਿ ਥੱਪੜ ਬਾਰੇ ਫਿਲਮ ਬਣਾਵਾਂਗਾ: ਅਨੁਭਵ

ਕਿਸ ਨੇ ਸੋਚਿਆ ਸੀ ਕਿ ਥੱਪੜ ਬਾਰੇ ਫਿਲਮ ਬਣਾਵਾਂਗਾ: ਅਨੁਭਵ

ਥੱਪੜ’ ਨੂੰ ਆਲੋਚਕਾਂ ਅਤੇ ਫਿਲਮੀ ਦੁਨੀਆਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਘਰੇਲੂ ਹਿੰਸਾ ’ਤੇ ਆਧਾਰਿਤ ਹੈ। ਡਾਇਰੈਕਟਰ ਅਨੁਭਵ ਸਿਨਹਾ ਨੇ ਕਿਹਾ ਕਿ ਜਦੋਂ ਉਸ ਦੀ ਫਿਲਮ ‘ਆਰਟੀਕਲ 15’ ਰਿਲੀਜ਼ ਹੋਈ ਸੀ ਤਾਂ ਉਸ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ‘ਮੈਂ ਗੁਲਮਰਗ ਦੇ ਪਹਾੜਾਂ ’ਤੇ ਚਲਾ ਗਿਆ ਸੀ ਜਿਥੇ ਕੋਈ ਨੈੱਟਵਰਕ ਨਹੀਂ ਸੀ। ਮੈਂ ਲੋਕਾਂ ਦੇ ਮਿਲੇ ਪਿਆਰ ਤੋਂ ਡਰ ਗਿਆ ਸੀ ਜਦੋਂ ਲੋਕ ਥਿਏਟਰ ਤੋਂ ਨਿਕਲਦੇ ਸਾਰ ਆਖਦੇ ਸਨ ਕਿ ਇਹ ਅਨੁਭਵ ਸਿਨਹਾ ਦੀ ਅਜੇ ਤਕ ਦੀ ਬਿਹਤਰੀਨ ਫਿਲਮ ਹੈ। ਮੇਰੇ ’ਤੇ ਦਬਾਅ ਪੈਣ ਲੱਗ ਪਿਆ ਸੀ ਕਿ ਹੁਣ ਅੱਗੇ ਕੀ ਬਣੇਗਾ। ਹੁਣ ਮੈਨੂੰ ਜਾਪਦਾ ਹੈ ਕਿ ਮੈਂ ਕੋਈ ਵੀ ਔਸਤ ਫਿਲਮ ਨਹੀਂ ਦੇ ਸਕਦਾ ਹਾਂ।’ ਸ੍ਰੀ ਸਿਨਹਾ ਨੇ ਕਿਹਾ ਕਿ ਜਦੋਂ ਉਸ ਨੇ ਟੈਲੀਵਿਜ਼ਨ ’ਤੇ ਕਰੀਅਰ ਸ਼ੁਰੂ ਕੀਤਾ ਸੀ ਤਾਂ ਕਈ ਤਰ੍ਹਾਂ ਦੀਆਂ ਕਹਾਣੀਆਂ ਮਿਲਦੀਆਂ ਸਨ ਪਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਨੂੰ ‘ਥੱਪੜ’ ’ਤੇ ਆਧਾਰਿਤ ਫਿਲਮ ਬਣਾਉਣ ਦਾ ਮੌਕਾ ਮਿਲੇਗਾ। ਉਸ ਨੇ ਕਿਹਾ ਕਿ ਦਰਸ਼ਕਾਂ ਦੇ ਪਿਆਰ ਨੇ ਅਜਿਹੀਆਂ ਕਹਾਣੀਆਂ ’ਤੇ ਫਿਲਮਾਂ ਬਣਾਉਣ ਦਾ ਭਰੋਸਾ ਦਿੱਤਾ ਜਿਨ੍ਹਾਂ ਰਾਹੀਂ ਸਵਾਲ ਖੜ੍ਹੇ ਕੀਤੇ ਜਾ ਸਕਦੇ ਹਨ।

sant sagar