Warning: mysqli_affected_rows() expects exactly 1 parameter, 0 given in /home12/punjabiy/public_html/sites/indocanadian/includes/func.php on line 837

Housefull 4 ਨੇ ਪੰਜ ਦਿਨਾਂ ‘ਚ ਕਮਾਏ 100 ਕਰੋੜ

Housefull 4 ਨੇ ਪੰਜ ਦਿਨਾਂ ‘ਚ ਕਮਾਏ 100 ਕਰੋੜ

ਮੁੰਬਈ- ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ‘ਹਾਊਸਫੁੱਲ-4’ ਨੂੰ ਬੇਸ਼ੱਕ ਚੰਗੇ ਰਿਵਿਊ ਨਹੀਂ ਮਿਲੇ ਸਨ ਪਰ ਫਿਲਮ ਨੇ ਬਾਕਸ ਆਫਿਸ ‘ਤੇ ਖੂਬ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਪੰਜ ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਨੇ ਵੀਕੈਂਡ ‘ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਫਿਲਮ ਨੇ ਰਿਲੀਜ਼ ਤੋਂ ਚੌਥੇ ਦਿਨ 34.56 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਪੰਜਵੇਂ ਦਿਨ ਯਾਨੀ ਮੰਗਲਵਾਰ ਨੂੰ ਫਿਲਮ ਨੇ 24.04 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਇਸ ਕਮਾਈ ਦੇ ਨਾਲ ਹੀ ਫਿਲਮ ਨੇ ਪੰਜ ਦਿਨਾਂ ‘ਚ 111.82 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ। ਫਿਲਮ ਦੀ ਸਫਲਤਾ ਤੋਂ ਖੁਸ਼ ਅਕਸ਼ੈ ਕੁਮਾਰ ਨੇ ਵੀ ਫੈਨਜ਼ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਆਪਣੀ ਖੁਸ਼ੀ ਟਵਿਟਰ ਰਾਹੀਂ ਜ਼ਾਹਿਰ ਕੀਤੀ। ਉਨ੍ਹਾਂ ਨੇ ਟਵਿਟਰ ‘ਤੇ ਪੋਸਟ ਕੀਤਾ, “ਸਾਨੂੰ ਪਿਆਰ ਦੇਣ ਅਤੇ ਸਾਡੇ ਨਾਲ ਹੱਸਣ ਲਈ ਧੰਨਵਾਦ। ਇਹ ਤੁਹਾਡੇ ਪਿਆਰ ਦਾ ਨਤੀਜਾ ਹੈ, ਜਿੱਥੇ ਅਸੀਂ ਅੱਜ ਹਾਂ। ਮੇਰੇ ਸਾਰੇ ਫੈਨਜ਼ ਅਤੇ ਦਰਸ਼ਕਾਂ ਲਈ ਧੰਨਵਾਦ, ਜਿਨ੍ਹਾਂ ਨੇ ‘ਹਾਊਸਫੁੱਲ-4’ ਨੂੰ ਬਗੈਰ ਕਿਸੇ ਸ਼ਰਤ ਤੋਂ ਪਿਆਰ ਦਿੱਤਾ। ਸਾਨੂੰ ਇਹ ਦਿਖਾਉਣ ਲਈ ਧੰਨਵਾਦ ਕੀ ਪਿਆਰ ਨਾਲ ਹੀ ਨਫਰਤ ਨੂੰ ਹਰਾਇਆ ਜਾ ਸਦਕਾ ਹੈ”। ਫਿਲਮ ‘ਚ ਅਕਸ਼ੈ ਕੁਮਾਰ ਦੇ ਨਾਲ ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਅਤੇ ਪੂਜਾ ਹੈਗੜੇ ਵੀ ਹਨ।

super visa