Warning: mysqli_affected_rows() expects exactly 1 parameter, 0 given in /home12/punjabiy/public_html/sites/indocanadian/includes/func.php on line 837

‘ਦਿ ਵ੍ਹਾਈਟ ਟਾਈਗਰ’ ਆਮ ਆਦਮੀ ਦੀ ਕਹਾਣੀ: ਰਾਓ

‘ਦਿ ਵ੍ਹਾਈਟ ਟਾਈਗਰ’ ਆਮ ਆਦਮੀ ਦੀ ਕਹਾਣੀ: ਰਾਓ

ਨਵੀਂ ਦਿੱਲੀ-ਅਦਾਕਾਰ ਰਾਜ ਕੁਮਾਰ ਰਾਓ ‘ਦਿ ਵਾਈਟ ਟਾਈਗਰ’ ਕਿਤਾਬ ਨੂੰ ਲੈ ਕੇ ਫਿਲਮ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਕਿਸੇ ਕਿਤਾਬ ’ਤੇ ਆਧਾਰਿਤ ਉਨ੍ਹਾਂ ਦੀ ਦੂਜੀ ਫਿਲਮ ਹੈ। ਅਦਾਕਾਰ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ। ਰਾਓ ਜਲਦੀ ਹੀ ਆਦਕਾਰਾ ਪ੍ਰਿਯੰਕਾ ਚੋਪੜਾ ਨਾਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਰਾਓ ਨੇ ਕਿਹਾ ਕਿ ਉਹ ਡਾਇਰੈਕਟਰ ਰਾਮਿਨ ਬਹਿਰਾਨੀ ਨਾਲ ਕੰਮ ਕਰਨ ਲੈ ਕੇ ਉਤਸੁਕ ਹਨ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਨਾਲ ਕਾਫ਼ੀ ਸਮਾਂ ਬਿਤਾਇਆ ਹੈ। ਉਨ੍ਹਾਂ ਦਾ ਫਿਲਮ ਦੇ ਸਬੰਧ ਵਿਚ ਨਜ਼ਰੀਆ ਨਿਵੇਕਲਾ ਹੈ, ਉਨ੍ਹਾਂ ਕਿਹਾ ਕਿ ਇਹ ਬੇਸ਼ੱਕ ਚੰਗਾ ਤਜ਼ਰਬਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਦਿ ਵਾਈਟ ਟਾਈਗਰ’ ਇੱਕ ਆਮ ਆਦਮੀ ਦੀ ਮਿਹਨਤ ਨਾਲ ਕਾਮਯਾਬ ਹੋਣ ਦੀ ਕਹਾਣੀ ’ਤੇ ਆਧਾਰਿਤ ਹੈ। ਰਾਓ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀ ਗੱਲ ਰਾਮਿਨ ’ਤੇ ਸੁੱਟ ਦਿੱਤੀ ਹੈ, ਕਿਉਂਕਿ ਉਨ੍ਹਾਂ ਨੇ ਨਿਊ ਯਾਰਕ ਵਿਚ ਇੱਕ ਕਮਰੇ ਵਿਚ ਰਹਿੰਦਿਆਂ ਬੁੱਕਰ ਪੁਰਸਕਾਰ ਜੇਤੂ ਨਾਵਲਕਾਰ ਅਰਵਿੰਦ ਅਡਿਗਾ ਨੂੰ ਕਹਾਣੀ ਦੇ ਪਾਤਰ ਸਿਰਜਦਿਆਂ ਦੇਖਿਆ ਹੈ।

super visa