Warning: mysqli_affected_rows() expects exactly 1 parameter, 0 given in /home12/punjabiy/public_html/sites/indocanadian/includes/func.php on line 837

ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ 98 ਫੀਸਦ ਪੂਰਾ, ਸਿਰਫ ਫਾਈਨਲ ਟੱਚ ਬਾਕੀ

ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ 98 ਫੀਸਦ ਪੂਰਾ, ਸਿਰਫ ਫਾਈਨਲ ਟੱਚ ਬਾਕੀ

ਪਾਕਿਸਤਾਨ\ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤਿਆਰ ਕੀਤੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਕੰਮ 98 ਫੀਸਦੀ ਮੁਕੰਮਲ ਹੋ ਚੁੱਕਾ ਹੈ। 104 ਏਕੜ ਵਿਚ ਫੈਲੇ ਗੁਰਦੁਆਰਾ ਕੰਪਲੈਕਸ ਦੇ ਕੁੱਝ ਕੁ ਹਿੱਸੇ ਨੂੰ ਛੱਡ ਕੇ ਹੁਣ ਸਿਰਫ ਆਖਰੀ ਟੱਚ ਦੇਣ ਦਾ ਕੰਮ ਹੀ ਬਚਿਆ ਹੈ। ਗੁਰਦੁਆਰਾ ਸਾਹਿਬ ਦੇ ਵਿਸਤਾਰੀਕਰਨ ਦੇ ਪਹਿਲੇ ਪੜਾਅ ਦੇ ਤਹਿਤ ਪਾਕਿਸਤਾਨ ਸਰਕਾਰ ਨੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਇਸ ਪ੍ਰੋਜੈਕਟ ਨੂੰ ਅੰਜਾਮ ਤਕ ਪਹੁੰਚਾਇਆ ਹੈ। 550ਵੇਂ ਪ੍ਰਕਾਸ਼ ਪੁਰਬ 'ਤੇ ਇਥੇ ਰੋਜ਼ਾਨਾ 5 ਹਜ਼ਾਰ ਭਾਰਤੀ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਲਈ ਆਉਣਗੇ। 
ਕੀ ਹਨ ਸ਼ਰਤਾ
ਇਸ ਲਾਂਘੇ ਦੇ ਖੋਲ੍ਹਣ ਲਈ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਏ ਹਨ। ਜੇਕਰ ਸ਼ਰਧਾਲੂ ਇਨ੍ਹਾਂ ਸ਼ਰਤਾਂ ਦਾ ਧਿਆਨ ਰੱਖਦੇ ਹਨ ਤਾਂ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਸਾਨੀ ਨਾਲ ਜਾ ਸਕਦੇ ਹਨ। ਇਸ ਤਰ੍ਹਾਂ ਹਨ ਸ਼ਰਤਾਂ... 
► ਸ਼ਰਧਾਲੂ ਆਪਣੇ ਨਾਲ ਵੱਧ ਤੋਂ ਵੱਧ 11 ਹਜ਼ਾਰ ਦੀ ਨਗਦੀ ਅਤੇ ਸੱਤ ਕਿੱਲੋ ਵਜ਼ਨੀ ਬੈਗ ਹੀ ਲਿਜਾ ਸਕਣਗੇ। 
► ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ, ਹਾਲਾਂਕ ਇਸ 'ਤੇ ਕੋਈ (ਵੀਜ਼ੇ ਦੀ) ਮੋਹਰ ਨਹੀਂ ਲੱਗੇਗੀ। 
► 13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ਵਿਚ ਹੀ ਯਾਤਰਾ ਕਰ ਸਕਣਗੇ।
► ਯਾਤਰਾ ਮੌਕੇ ਵਾਤਾਵਰਨ ਪੱਖੀ ਸਮੱਗਰੀ ਜਿਵੇਂ ਕੱਪੜੇ ਦੇ ਬੈਗ ਨੂੰ ਹੀ ਤਰਜੀਹ ਦੇਣ ਦੀ ਹਦਾਇਤ ਹੈ।
► ਤੇਜ਼ ਆਵਾਜ਼ 'ਚ ਸੰਗੀਤ ਚਲਾਉਣ ਤੇ ਹੋਰ ਤਸਵੀਰਾਂ ਖਿੱਚਣ ਦੀ ਨਹੀਂ ਹੋਵੇਗੀ ਇਜਾਜ਼ਤ।
► ਯਾਤਰੂਆਂ ਨੂੰ ਇਕੱਲੇ ਜਾਂ ਗਰੁੱਪ ਵਿਚ ਅਤੇ ਤੁਰ ਕੇ ਜਾਣ ਦੀ ਖੁੱਲ੍ਹ ਹੋਵੇਗੀ।
► ਲਾਂਘਾ ਰੋਜ਼ ਸਵੇਰੇ ਖੁੱਲ੍ਹੇਗਾ ਤਾਂ ਸ਼ਰਧਾਲੂਆਂ ਨੂੰ ਸ਼ਾਮ ਤਕ ਹਰ ਹਾਲ ਵਿਚ ਵਾਪਸ ਆਉਣਾ ਹੋਵੇਗਾ। 
► ਯਾਤਰੂਆਂ ਲਈ ਲੰਗਰ ਤੇ ਪ੍ਰਸਾਦ ਦਾ ਪ੍ਰਬੰਧ ਪਾਕਿਸਤਾਨ ਹੀ ਕਰੇਗਾ।
► ਤਜਵੀਜ਼ਤ ਯਾਤਰਾ ਤੋਂ ਦਸ ਦਿਨ ਪਹਿਲਾਂ ਭਾਰਤ ਸਬੰਧਤ ਸ਼ਰਧਾਲੂਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ।
► ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਹੀ ਯਾਤਰਾ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।  
► ਇਸ ਤੋਂ ਇਲਾਵਾ ਤੀਰਥ ਯਾਤਰਾ ਲਈ ਸ਼ਰਧਾਲੂ ਨੂੰ 20 ਡਾਲਰ ਫੀਸ ਅਦਾ ਕਰਨੀ ਪਵੇਗੀ।

super visa