ਇੰਡੀਗੋ ਦੇ ਕਰਮਚਾਰੀਆਂ ਨੂੰ ਝਟਕਾ, ਕੰਪਨੀ ਨੇ ਕੀਤਾ ਇਹ ਵੱਡਾ ਐਲਾਨ

ਇੰਡੀਗੋ ਦੇ ਕਰਮਚਾਰੀਆਂ ਨੂੰ ਝਟਕਾ, ਕੰਪਨੀ ਨੇ ਕੀਤਾ ਇਹ ਵੱਡਾ ਐਲਾਨ

ਮੁੰਬਈ — ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਕੰਪਨੀ ਇੰਡੀਗੋ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸਦੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ 25 ਫੀਸਦੀ ਦੀ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਲਾਗੂ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਮੁਢਲੀ ਤਨਖਾਹ ਬਹਾਲ ਕਰਨ ਦਾ ਫੈਸਲਾ ਵਿੱਤੀ ਸਾਲ ਦੇ ਅੰਤ ਵਿਚ ਲਿਆ ਜਾਵੇਗਾ।  
ਇੰਡੀਗੋ ਨੇ ਸ਼ੁੱਕਰਵਾਰ ਨੂੰ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ 5 ਤੋਂ 25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸੀਨੀਅਰ ਕਰਮਚਾਰੀਆਂ ਲਈ ਮਈ, ਜੂਨ ਅਤੇ ਜੁਲਾਈ ਵਿਚ ਬਿਨਾਂ ਤਨਖਾਹ ਛੁੱਟੀ ਦਾ ਵੀ ਐਲਾਨ ਕੀਤਾ ਸੀ। ਏਅਰਲਾਈਨ ਨੇ ਇਹ ਐਲਾਨ ਕਰਮਚਾਰੀਆਂ ਨੂੰ ਭੇਜੇ ਗਏ ਈ-ਮੇਲ ਜ਼ਰੀਏ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿਚ ਕੰਪਨੀ ਕਈ ਵਾਰ ਰੁਖ 'ਚ ਬਦਲਾਅ ਕਰਦੀ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਉਨ ਦੇ ਕਾਰਨ ਸਾਰੀਆਂ ਵਪਾਰਕ ਉਡਾਣਾਂ ਬੰਦ ਹਨ। ਇਸ ਨਾਲ ਘਰੇਲੂ ਏਅਰਲਾਈਨ ਦੇ ਸਾਹਮਣੇ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਏਅਰਲਾਈਨ ਦੇ ਕਿਹਾ ਕਿ ਤਨਖਾਹ ਵਿਚ ਕਟੌਤੀ ਮਈ ਤੋਂ ਪੂਰੇ ਵਿੱਤੀ ਸਾਲ 2020-21 ਵਿਚ ਲਾਗੂ ਰਹੇਗੀ। ਕੰਪਨੀ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਪੂਰੀ ਤਨਖਾਹ ਦਾ ਭੁਗਤਾਨ ਪਹਿਲਾਂ ਹੀ ਕਰ ਚੁੱਕੀ ਹੈ। ਏਅਰਲਾਈਨ ਨੇ ਸਭ ਤੋਂ ਪਹਿਲਾਂ 19 ਮਾਰਚ ਨੂੰ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਦਾ ਐਲਾਨ ਕੀਤਾ ਸੀ। ਉਸ ਸਮੇਂ ਇਹ ਤੈਅ ਹੋ ਗਿਆ ਸੀ ਕਿ ਕੋਵਿਡ-19 ਕਾਰਨ ਵੱਡ ਸੰਕਟ ਦੀ ਸਥਿਤੀ ਣਨ ਵਾਲੀ ਹੈ।
ਮਈ ਤੋਂ ਤਨਖਾਹ ਵਿਚ ਕਟੌਤੀ ਦੀ ਸ਼ੁਰੂਆਤ
ਹਾਲਾਂਕਿ ਬਾਅਦ ਵਿਚ ਸਰਕਾਰ ਦੀ ਇੱਛਾ  ਅਨੁਸਾਰ ਕੰਪਨੀ ਨੇ ਤਨਖਾਹ ਕਟੌਤੀ ਦੇ ਐਲਾਨ ਨੂੰ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਏਅਰਲਾਈਨ ਨੇ ਕਿਹਾ ਕਿ ਉਸਨੇ ਪਹਿਲਾਂ ਜਿਹੜਾ ਤਨਖਾਹ ਕਟੌਤੀ ਦਾ ਐਲਾਨ ਕੀਤਾ ਸੀ ਉਸ ਨੂੰ ਉਹ ਮਈ ਤੋਂ ਲਾਗੂ ਕਰੇਗੀ।

ਕਰਮਚਾਰੀਆਂ ਨੂੰ ਭੇਜੇ ਇੱਕ ਪੱਤਰ ਵਿਚ, ਕੰਪਨੀ ਦੇ ਸੀ.ਈ.ਓ. ਰੰਜੇ ਦੱਤਾ ਨੇ ਕਿਹਾ, 'ਅਸੀਂ ਮਾਰਚ ਅਤੇ ਅਪ੍ਰੈਲ ਵਿਚ ਕਰਮਚਾਰੀਆਂ ਲਈ ਪੂਰੀ ਤਨਖਾਹ ਅਦਾ ਕੀਤੀ ਸੀ, ਪਰ ਮੈਨੂੰ ਇਹ ਕਹਿ ਕੇ ਦੁੱਖ ਹੈ ਕਿ ਹੁਣ ਮਈ 2020 ਦੀ ਤਨਖਾਹ ਵਿਚ ਕਟੌਤੀ ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਭੇਜੇ ਇ-ਮੇਲ ਵਿਚ ਏਅਰਲਾਈਨ ਦੇ ਕਰਮਚਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਤਨਖਾਹ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਹੋਵੇਗੀ।

super visa