ਖਰੜ ਦੇ ਤਿੰਨ ਵਸਨੀਕਾਂ ਦੀ ਰਿਪੋਰਟ ਪਾਜ਼ੇਟਿਵ, ਲੋਕਾਂ ਵਿੱਚ ਸਹਿਮ

ਖਰੜ ਦੇ ਤਿੰਨ ਵਸਨੀਕਾਂ ਦੀ ਰਿਪੋਰਟ ਪਾਜ਼ੇਟਿਵ, ਲੋਕਾਂ ਵਿੱਚ ਸਹਿਮ

ਰੋਪੜ ਸਿਵਲ ਹਸਪਤਾਲ ਵਿਖੇ ਸੇਵਾ ਨਿਭਾਅ ਰਹੇ ਤਿੰਨ ਵਿਅਕਤੀਆਂ ਦੇ ਸੈਂਪਲਾਂ ਦੀ ਬੀਤੀ ਰਾਤ ਰਿਪੋਰਟ ਪਾਜ਼ੇਟਿਵ ਆਉਣ ਨਾਲ ਇੱਥੋਂ ਦੇ ਲੋਕਾਂ ਵਿਚ ਸਹਿਮ ਹੈ। ਜ਼ਿਕਰਯੋਗ ਹੈ ਕਿ 2 ਔਰਤਾਂ ਅਤੇ ਇੱਕ ਵਿਅਕਤੀ ਭਾਵੇਂ ਰੋਪੜ ਸਿਵਲ ਹਸਪਤਾਲ ਵਿਖੇ ਸੇਵਾ ਨਿਭਾਅ ਰਹੇ ਹਨ ਪਰ ਉਹ ਰਹਿੰਦੇ ਖਰੜ ਹਨ। ਇਨ੍ਹਾਂ ਵਿੱਚੋਂ ਇੱਕ ਹਰਿੰਦਰ ਸਿੰਘ ਨਾਂ ਦਾ ਡਰਾਈਵਰ ਰੰਧਾਵਾ ਰੋਡ ਉਤੇ ਦੀਪ ਨਗਰ ਦਾ ਵਸਨੀਕ ਹੈ। ਇੰਜ ਹੀ ਅਮਨ ਸਿਟੀ ਅਤੇ ਐਸ.ਬੀ.ਪੀ ਸਿਟੀ ਵਿਖੇ ਰਹਿ ਰਹੀਆਂ 2 ਔਰਤਾਂ ਰੋਪੜ ਵਿਖੇ ਲੈਬਾਰਟਰੀ ਤਕਨੀਸ਼ੀਅਨ ਦੇ ਤੌਰ ’ਤੇ ਸੇਵਾ ਨਿਭਾਅ ਰਹੀਆ ਹਨ। ਖਰੜ ਸਿਟੀ ਥਾਣੇ ਦੇ ਐਸ.ਐਚ.ਓ ਭਗਵੰਤ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਗਿਆ ਸੀ ਅਤੇ ਉਹ 30 ਅਪਰੈਲ ਨੂੰ ਵਾਪਸ ਆਇਆ ਸੀ। ਉਸ ਸਮੇਂ ਤੋਂ ਹੀ ਉਹ ਇਕਾਂਤਵਾਸ ਵਿੱਚ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਔਰਤਾਂ ਨੂੰ ਰੋਪੜ ਸਿਫ਼ਟ ਕੀਤਾ ਜਾ ਰਿਹਾ ਹੈ। ਪੁਲੀਸ ਵੱਲੋਂ ਇਹ ਸਾਰੇ ਖੇਤਰ ਸੀਲ ਕਰ ਦਿੱਤੇ ਗਏ ਹਨ।

super visa