ਸੋਮਾਨੀ ਸੈਰਾਮਿਕਸ ਵੱਲੋਂ ਵਾਟਰ ਹੀਟਰ ਲਾਂਚ

ਚੰਡੀਗੜ੍ਹ: ਸੈਰਾਮਿਕ ਟਾਈਲਾਂ ਤੇ ਸੈਨੇਟਰੀ ਉਤਪਾਦ ਬਣਾਉਣ ਵਾਲੀ ਕੰਪਨੀ ਸੋਮਾਨੀ ਸੈਰਾਮਿਕਸ ਲਿਮਿਟਡ ਨੇ ਆਪਣੇ ਉਤਪਾਦਾਂ ਦਾ ਦਾਇਰਾ ਵਧਾਉਂਦੇ ਹੋਏ ‘ਵਾਟਰ ਹੀਟਰ’ ਲਾਂਚ ਕੀਤੇ ਹਨ। ਕੰਪਨੀ ਦੇ ਐੱਮਡੀ ਅਭਿਸ਼ੇਕ ਸੋਮਾਨੀ ਨੇ ਦੱਸਿਆ ਕਿ ਬਾਥਰੂਮ ਫਿਟਿੰਗਜ਼ ਬਣਾਉਣ ਵਾਲੀ ਇਸ ਕੰਪਨੀ ਦਾ ਕਾਰੋਬਾਰ 2300 ਕਰੋੜ ਰੁਪਏ ਦਾ ਹੈ ਅਤੇ ਇਸ ਵੇਲੇ ਇਸ ਦੀ ਵਿਕਾਸ ਦਰ 15 ਤੋਂ 18 ਫ਼ੀਸਦੀ ਸਾਲਾਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟਾਈਲਾਂ ਤੇ ਸੈਨੇਟਰੀ ਉਤਪਾਦਾਂ ਤੋਂ ਇਲਾਵਾ ਬਾਥਰੂਮ ਸਬੰਧੀ ਹੋਰ ਖੇਤਰਾਂ ’ਚ ਵਿਸਤਾਰ ਕਰਨ ਦੀ ਵੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੇ ਕਰੀਬ 500 ਡੀਲਰ ਤੇ 2000 ਰਿਟੇਲ ਵਿਕਰੇਤਾ ਹਨ। -