ਵਿਵਾਦਾਂ 'ਚ ਘਿਰੇ ਗਾਇਕ ਸਿੰਗਾ, ਪੁਲਸ ਕਰ ਸਕਦੀ ਹੈ ਕਾਰਵਾਈ

ਵਿਵਾਦਾਂ 'ਚ ਘਿਰੇ ਗਾਇਕ ਸਿੰਗਾ, ਪੁਲਸ ਕਰ ਸਕਦੀ ਹੈ ਕਾਰਵਾਈ

ਜਲੰਧਰ  — ਪੰਜਾਬੀ ਗਾਇਕ ਸਿੰਗਾ ਇਕ ਵਾਰ ਫਿਰ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਹਾਲ ਹੀ 'ਚ ਸਿੰਗਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਉਹ ਆਪਣੇ ਦੋਸਤ ਨਾਲ ਗੱਡੀ 'ਚ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਿੰਗਾ ਦਾ ਦੋਸਤ ਹਵਾਈ ਫਾਇਰਿੰਗ ਕਰਦਾ ਨਜ਼ਰ ਆਇਆ, ਜਿਸ ਦੀ ਵੀਡੀਓ ਸਿੰਗਾ ਨੇ ਖੁਦ ਬਣਾਈ ਹੈ। ਸਿੰਗਾ 'ਤੇ ਹੁਣ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗ ਸਕਦੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ ਸਿੱਪੀ ਗਿੱਲ ਵੀ ਇਸ ਦਾ ਖਮਿਆਜਾ ਭੁਗਤ ਚੁੱਕੇ ਹਨ।
ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਥਿਆਰਾਂ, ਸ਼ਰਾਬ ਤੇ ਭੜਕਾਊ ਗੀਤਾਂ 'ਤੇ ਪ੍ਰਾਬੰਦੀ ਲਾਈ ਹੈ। ਇਸ ਦੇ ਬਾਵਜੂਦ ਵੀ ਪੰਜਾਬੀ ਗਾਇਕ ਗਨ ਕਲਚਰ ਨੂੰ ਪ੍ਰਮੋਟ ਕਰਨੋ ਬਾਜ ਨਹੀਂ ਆ ਰਹੇ ਹਨ।

super visa