Warning: mysqli_affected_rows() expects exactly 1 parameter, 0 given in /home12/punjabiy/public_html/sites/indocanadian/includes/func.php on line 837

ਰੋਲ ਤੋਂ ਪਹਿਲਾਂ ਖੋਜ ਜ਼ਰੂਰੀ: ਕਾਲਕੀ

ਰੋਲ ਤੋਂ ਪਹਿਲਾਂ ਖੋਜ ਜ਼ਰੂਰੀ: ਕਾਲਕੀ

ਮੁੰਬਈ-ਆਪਣੇ ਰੋਲ ਨੂੰ ਲੈ ਕੇ ਕਾਲਕੀ ਕੋਇਚਲਿਨ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਵਿਆਪਕ ਰਿਸਰਚ ਨੂੰ ਅਹਿਮੀਅਤ ਦਿੰਦੀ ਹੈ। ਮੁੰਬਈ ਵਿਚ ਹੋਏ 21ਵੇਂ ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ ਵਿਚ ਮੰਗਲਵਾਰ ਨੂੰ ਫਰੈਂਕਲਿਨ ਲੀਓਨਾਰਡ ਨੇ ਕਿਹਾ ਕਿ ਮਹਾਨ ਕਹਾਣੀ ਹੀ ਮਹਾਨ ਫਿਲਮ ਦਾ ਆਧਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਫਿਲਮ ਦੀ ਕਹਾਣੀ ਅਤੇ ਆਪਣੇ ਰੋਲ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਵਿਸ਼ੇ ’ਤੇ ਖੋਜ ਕਰਨੀ ਬਹੁਤ ਜ਼ਰੂਰੀ ਹੈ। ਇਸ ਸਬੰਧੀ ਕਾਲਕੀ ਨੇ ਕਿਹਾ ਕਿ ਉਹ ਕਿਸੇ ਵੀ ਫਿਲਮ ਦੀ ਕਹਾਣੀ ਨੂੰ ਪੜ੍ਹਦੇ ਸਮੇਂ ਉਸ ਨਾਲ ਜੁੜੇ ਹੋਰ ਤੱਥਾਂ ਨੂੰ ਘੋਖਣ ਲਈ ਇੰਟਰਨੈੱਟ ਦੀ ਮਦਦ ਲੈਂਦੀ ਹੈ। ਉਨ੍ਹਾਂ ਕਿਹਾ ਕਿ ਰੋਲ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣ ਲਾਜ਼ਮੀ ਹੈ। ਅਦਾਕਾਰਾ ਕਾਲਕੀ ਨੇ ਸ੍ਰੀ ਲੀਓਨਾਰਡ ਨਾਲ ਕਹਾਣੀ ਲਿਖਣ ਸਣੇ ਫਿਲਮ ਬਣਾਉਣ ਸਬੰਧੀ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਹੌਲੀਵੁੱਡ ਵਿਚ ਭਾਰਤੀ ਸਿਨੇਮਾ ਦੇ ਭਵਿੱਖ ਨੂੰ ਲੈ ਕੇ ਵੀ ਚਰਚਾ ਕੀਤੀ।

super visa