ਮੈਨੂੰ ਹਮੇਸ਼ਾ ਦਿੱਲੀ ਦੀ ਯਾਦ ਸਤਾਉਂਦੀ ਰਹਿੰਦੀ ਹੈ: ਸ਼ਾਹਰੁਖ ਖਾਨ

ਮੈਨੂੰ ਹਮੇਸ਼ਾ ਦਿੱਲੀ ਦੀ ਯਾਦ ਸਤਾਉਂਦੀ ਰਹਿੰਦੀ ਹੈ: ਸ਼ਾਹਰੁਖ ਖਾਨ

ਨਵੀਂ ਦਿੱਲੀ-ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦਾ ਮੰਨਣਾ ਹੈ ਕਿ ਲੋਕਾਂ ਨੂੰ ਸੁਫ਼ਨਿਆਂ ਦੀ ਤਾਕਤ ’ਤੇ ਭਰੋਸਾ ਕਰਨਾ ਚਾਹੀਦਾ ਹੈ, ਜਿਵੇਂ ਕਿ ਉਸ ਨੇ ਕੀਤਾ। ਦਿੱਲੀ ਦੇ ਜੰਮਪਲ 53 ਸਾਲਾ ਇਸ ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਰਹਿੰਦੀ ਹੈ। ਉਹ ਅੱਜ ਸ਼ਹਿਰ ਦੇ ਮਸ਼ਹੂਰ ਸਿਨੇਮਾ ਕੰਪਲੈਕਸ ਪੀਵੀਆਰ ਅਨੂਪਮ ਦੇ ਬੰਦ ਹੋਣ ਮੌਕੇ ਪਹੁੰਚਿਆ ਸੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਪਹਿਲਾ ਮਲਟੀਪਲੈਕਸ ਪੀਵੀਆਰ ਅਨੂਪਮ ਵੀਰਵਾਰ ਰਾਤ ਨਵੀਨੀਕਰਨ ਵਾਸਤੇ ਬੰਦ ਹੋ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਸ਼ਾਹਰੁਖ ਖਾਨ ਨੇ ਕਿਹਾ, ‘‘ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਕਿ ਤੁਹਾਡੇ ਨਾਲ ਹੋਣਗੀਆਂ ਅਤੇ ਉਹ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਹੁੰਦੀਆਂ ਹਨ। ਮੈਂ ਦਿਖਾਵਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਹਕੀਕਤ ’ਚ ਉਹ ਸੁਫ਼ਨਾ ਹਾਂ ਜੋ ਸੱਚ ਹੋਇਆ। ਮੈਂ ਇਕ ਹੇਠਲੇ ਮੱਧਮ ਵਰਗ ਪਰਿਵਾਰ ਦਾ ਲੜਕਾ ਸੀ ਜੋ ਬਿਨਾ ਮਾਪਿਆਂ ਦੇ ਮਾਇਆ ਨਗਰੀ ਪਹੁੰਚਿਆ ਅਤੇ ਇਕ ਅਦਾਕਾਰ ਬਣਿਆ। ਦੁਨੀਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਇਹ ਸਿਰਫ਼ ਸੁਫ਼ਨਿਆਂ ’ਚ ਹੁੰਦਾ ਹੈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਹੁਣੇ ਵੀ ਦਿੱਲੀ ਦਾ ਹੀ ਲੜਕਾ ਹਾਂ।’’ ਉਸ ਨੇ ਕਿਹਾ ਕਿ ਇਹ ਉਸ ਦਾ ਸੁਫ਼ਨਾ ਸੀ ਕਿ ਉਸ ਦਾ ਖ਼ੁਦ ਦਾ ਪੰਜ ਸਿਤਾਰਾ ਹੋਟਲ ’ਚ ਇਕ ਥੀਏਟਰ ਹੋਵੇ। ਇਹ ਕਾਰੋਬਾਰ ਸੀ ਜੋ ਉਹ ਕਰਨਾ ਚਾਹੁੰਦਾ ਸੀ, ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਕ ਫਿਲਮ ਅਦਾਕਾਰ ਬਣ ਜਾਵੇਗਾ। 

super visa