ਅੰਮ੍ਰਿਤਸਰ  : ਅੰਮ੍ਰਿਤਸਰ ਪੁਲਸ ਨੇ ਦੋ ਚੋਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਗੋਪਾਲ ਨਗਰ ਇਲਾਕੇ ਵਿਚ ਘਰ ਦੇ ਬਾਹਰ ਖੜ੍ਹੀ ਮਹਿਲਾ ਤੋਂ ਦੋ ਬਾਈਕ ਸਵਾਰ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀਆਂ 'ਚੋਂ ਇਕ  ਬਾਰ੍ਹਵੀਂ ਪਾਸ ਹੈ ਅਤੇ ਦੂਜੇ ਨੇ ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਕੀਤੀ ਹੈ।
ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਆਏ ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਤੇ ਇਨ੍ਹਾਂ ਵਾਰਦਾਤਾਂ 'ਚ ਸ਼ਾਮਲ ਜ਼ਿਆਦਾਤਰ ਪੜ੍ਹੇ-ਲਿਖੇ ਮੁੰਡੇ ਸ਼ਾਮਲ ਹੁੰਦੇ ਹਨ।

 

 

fbbg-image

Latest News
Magazine Archive