ਲੁਧਿਆਣਾ/ਮੁਕਤਸਰ/ਮੋਗਾ/ਬਠਿੰਡਾ/ਮਾਨਸਾ/ਸੰਗਰੂਰ(ਨਰਿੰਦਰ ਮਹਿੰਦਰੂ,ਤਰਸੇਮ ਢੁੱਡੀ,ਵਿਪਨ ਓਂਕਾਰਾ,ਅਮਿਤ ਸ਼ਰਮਾ, ਅਮਰਜੀਤ ਚਾਹਲ,ਰਾਜੇਸ਼ ਕੋਹਲੀ) : ਪੰਜਾਬ ਭਰ 'ਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਹੀ ਖੁਸ਼ੀ, ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦਿਨ 'ਤੇ ਲੁਧਿਆਣਾ, ਮੁਕਤਸਰ  ਬਠਿੰਡਾ, ਮਾਨਸਾ ਤੇ ਮੋਗਾ 'ਚ ਵੀ ਰੋਣਕਾਂ ਦੇਖਣ ਨੂੰ ਮਿਲੀਆਂ।
ਬਠਿੰਡਾ, ਮਾਨਸਾ ਅਤੇ ਲੁਧਿਆਣਾ ਦੀ ਈਦਗਾਹ 'ਚ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਲੋਕਾਂ ਨੇ ਨਮਾਜ਼ ਅਦਾ ਕਰ ਇੱਕ -ਦੂਜੇ ਨੂੰ ਗਲੇ ਮਿਲ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਕਈ ਰਾਜਨੀਤਿਕ ਹਸਤੀਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।
ਇਸ ਦੇ ਨਾਲ ਹੀ ਮੋਗਾ 'ਚ ਈਦ ਦੇ ਪਵਿਤਰ ਦਿਹਾੜੇ 'ਤੇ ਜ਼ਿਲੇ ਦੇ ਕਾਂਗਰਸ ਪ੍ਰਧਾਨ ਮਹੇਸ਼ ਇੰਦਰ ਸਿੰਘ ਤੋਂ ਇਲਾਵਾ ਐੱਮ. ਐੱਲ.ਏ. ਡਾ. ਹਰਜੋਤ ਕਮਲ ਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਗਰੂਰ ਦੇ ਮਾਲੇਰਕੋਟਲਾ ਅਤੇ ਮੁਕਤਸਰ ਸਾਹਿਬ 'ਚ ਵੀ ਈਦ ਦੀ ਰੌਣਕ ਦੇਖਣ ਨੂੰ ਮਿਲੀ, ਜਿਥੇ ਲੋਕਾਂ ਨੇ ਆਪਸੀ ਪਿਆਰ ਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਦਿਆਂ ਇਕ ਦੂਜੇ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ। ਉਥੇ ਹੀ ਵਾਤਾਰਣ ਨੂੰ ਸਾਫ ਰੱਖਣ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਸਹੁੰ ਵੀ ਚੁੱਕੀ।
ਤੁਹਾਨੂੰ ਦੱਸ ਦਈਏ ਕਿ ਇਕ ਮਹੀਨਾ ਰੋਜ਼ੇ ਰੱਖਣ ਤੋਂ ਬਾਅਦ ਮੁਸਲਿਮ ਭਾਈਚਾਰਾ ਚੰਦ ਦੇ ਦੀਦਾਰ ਕਰਕੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਉਂਦੇ ਹਨ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਪੂਰੀ ਦੁਨੀਆਂ 'ਚ ਅਮਨੋ-ਅਮਾਨ, ਇਨਸਾਨੀਅਤ ਅਤੇ ਪਿਆਰ ਦੇ ਵੱਧਣ ਦੀ ਦੁਆ ਕੀਤੀ ਗਈ।

 

 

fbbg-image

Latest News
Magazine Archive