ਅਯੁੱਧਿਆ ਮਾਮਲੇ ’ਤੇ ‘ਬੇਇੱਜ਼ਤ’ ਮਹਿਸੂਸ

ਕਰ ਰਹੇ ਨੇ ਹਿੰਦੂ: ਸੰਘ


ਉਟਨ, (ਮਹਾਰਾਸ਼ਟਰ) - ਆਰਐੱਸਐੱਸ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਐਲਾਨ ਕਿ ਅਯੁੱੱਧਿਆ ਵਿੱਚ ਰਾਮ ਮੰਦਰ ਦਾ ਮੁੱਦਾ ਉਸ ਦੇ ਲਈ ਤਰਜੀਹੀ ਨਹੀ, ਨਾਲ ਹਿੰਦੂ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ ਅਤੇ ਜੇ ਬਾਕੀ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਤਾਂ ਇਸ ਮੰਤਵ ਲਈ ਆਰਡੀਨੈਂਸ ਲਿਆਉਣਾ ਜ਼ਰੂਰੀ ਹੋ ਜਾਵੇਗਾ।
ਮਹਾਰਾਸ਼ਟਰ ਵਿਚ ਮੁੰਬਈ ਦੇ ਬਾਹਰਵਾਰ ਆਰਐੱਸਐੱਸ (ਰਾਸ਼ਟਰੀ ਸੋਇਮ ਸੇਵਕ ਸੰਘ) ਦੇ ਤਿੰਨ ਰੋਜ਼ਾ ਸਮਾਗਮ ਤੋਂ ਬਾਅਦ ਸੰਘ ਦੇ ਜਨਰਲ ਸਕੱਤਰ ਭਈਆਜੀ ਜੋਸ਼ੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਸੰਘ ਰਾਮ ਮੰਦਰ ਲਈ ਅੰਦੋਲਨ ਸ਼ੁਰੂ ਕਰਨ ਤੋਂ ਝਿਜਕੇਗਾ ਨਹੀਂ, ਪਰ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਇਸ ਕਰਕੇ ਪਾਬੰਦੀਆਂ ਲਾਗੂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਸੰੰਘ ਮੁਖੀ ਮੋਹਨ ਭਾਗਵਤ ਨੂੰ ਮਿਲੇ ਤਾਂ ਰਾਮ ਮੰਦਰ ਦਾ ਮੁੱਦਾ ਵੀ ਵਿਚਾਰਿਆ ਗਿਆ । ਸ੍ਰੀ ਜੋਸ਼ੀ ਨੇ ਸੰਘ ਦੀ ਕੌਮੀ ਕਾਰਜਕਾਰਨੀ ਮੀਟਿੰਗ ਦੀ ਸਮਾਪਤੀ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ,‘ਅਸੀਂ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ ਅਤੇ ਇਹ ਮੰਗ ਕਰਦੇ ਹਾਂ ਕਿ ਉਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖੇ।’ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਬਹੁਤ ਲੰਮੀ ਹੋ ਗਈ ਹੈ। ਪਹਿਲਾਂ 29 ਅਕਤੂਬਰ ਨੂੰ ਮਾਮਲੇ ਸੁਣਵਾਈ ਤੈਅ ਸੀ ਪਰ ਸੁਪਰੀਮ ਕੋਰਟ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਦੀਵਾਲੀ ਤੋਂ ਪਹਿਲਾਂ ਚੰਗੀ ਖ਼ਬਰ ਆਉਣ ਦੀ ਉਮੀਦ ਸੀ। ਅਦਾਲਤ ਦੇ ਫੈਸਲੇ ਦੀ ਉਡੀਕ ਬਹੁਤ ਲੰਮੀ ਹੋ ਗਈ ਹੈ।

 

 

fbbg-image

Latest News
Magazine Archive