ਬਜਰੰਗ ਨੂੰ ਓਲੰਪਿਕ ਚੈਂਪੀਅਨ ਬਣਾਉਣ ਲਈ ਸੰਨਿਆਸ ਲਿਆ: ਯੋਗੇਸ਼ਵਰ


ਗੋਹਾਣਾ (ਸੋਨੀਪਤ) - ਯੋਗੇਸ਼ਵਰ ਦੱਤ ਨੇ ਕਿਹਾ ਕਿ ਮੈਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਮੁਸ਼ਕਲ ਨਹੀਂ ਸੀ ਕਿਉਂਕਿ ਉਸ ਕੋਲ ਬਜਰੰਗ ਪੂਨੀਆ ਵਰਗਾ ਸ਼ਾਗਿਰਦ ਸੀ। ਉਸ ਨੂੰ ਲਗਦਾ ਹੈ ਕਿ ਉਹ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪਹਿਲਵਾਨ ਬਣ ਸਕਦਾ ਹੈ। ਕੇਡੀ ਜਾਧਵ ਅਤੇ ਸੁਸ਼ੀਲ ਕੁਮਾਰ ਮਗਰੋਂ ਯੋਗੇਸ਼ਵਰ ਉਲੰਪਿਕ ਤਗ਼ਮਾ (2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ) ਜਿੱਤਣ ਵਾਲਾ ਤੀਜਾ ਭਾਰਤੀ ਪਹਿਲਵਾਨ ਹੈ।
ਯੋਗੇਸ਼ਵਰ ਨੇ ਆਪਣੇ ਸਫਲ ਕਰੀਅਰ ਵਿੱਚ 2014 ਵਿੱਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਹਰਿਆਣਾ ਦਾ ਇਹ ਪਹਿਲਵਾਨ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਬਜਰੰਗ ਨੂੰ 2020 ਟੋਕੀਓ ਓਲੰਪਿਕ ਲਈ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਯੋਗੇਸ਼ਵਰ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਬਜਰੰਗ ਓਲੰਪਿਕ ਤਗ਼ਮੇ ਲਈ ਤਿਆਰ ਰਹੇ। ਉਹ ਬਿਹਤਰ ਕਰ ਸਕਦਾ ਹੈ। ਮੈਂ 2020 ਵਿੱਚ ਭਾਗ ਨਹੀਂ ਲੈ ਸਕਦਾ, ਇਸ ਲਈ ਬਿਹਤਰ ਇਹੀ ਹੈ ਕਿ ਅਸੀਂ ਬਜਰੰਗ ਦੀ ਮਦਦ ਕਰੀਏ। ਉਹ ਟੋਕੀਓ ਵਿੱਚ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੋਵੇਗਾ।’’

 

Latest News
Magazine Archive