ਤਿੱਤਲੀ ਤੂਫ਼ਾਨ ਨਾਲ ਆਂਧਰਾ ਪ੍ਰਦੇਸ਼ ਵਿੱਚ ਅੱਠ ਮੌਤਾਂ


ਅਮਰਾਵਤੀ (ਆਂਧਰਾ ਪ੍ਰਦੇਸ਼)/ਭੁਬਨੇਸ਼ਵਰ - ਦੇਸ਼ ਦੇ ਪੂਰਬੀ ਸਹਿਲੀ ਕਿਨਾਰਿਆਂ ਉੱਤੇ ਮੰਗਲਵਾਰ ਤੜਕੇ ਆਏ ਸਮੁੰਦਰੀ ਤੂਫਾਨ ਤਿੱਤਲੀ ਨਾਲ ਘੱਟੋ ਘੱਟ ਅੱਠ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਤੂਫਾਨ ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਅਤੇ ਵਿਜ਼ਿਅੰਗਰਮ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਗੁਆਂਢੀ ਰਾਜ ਉੜੀਸਾਂ ਵਿੱਚ ਵੀ ਭਾਰੀ ਨੁਕਸਾਨ ਕਰ ਗਿਆ ਹੈ। ਤੂਫਾਨ ਦੇ ਨਾਲ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ ਹਨ। ਬਿਜਲੀ ਦੇ ਖੰਭੇ ਡਿਗ ਗਏ ਹਨ ਅਤੇ ਸੜਕਾਂ ਉੱਤੇ ਦਰੱਖਤ ਡਿਗਣ ਕਾਰਨ ਆਵਾਜਾਈ ਰੁਕਣ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਉੜੀਸਾ ਵਿੱਚ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਪਰ ਗਜਪਤੀ ਅਤੇ ਗੰਜਮ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ, ਇੱਥੇ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ ਹਨ ਅਤੇ ਬਿਜਲੀ ਦੇ ਖੰਭੇ ਡਿਗ ਗਏ ਹਨ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਤੂਫਾਨ ਤਿਤਲੀ ਦੀ ਉੜੀਸਾ ਦੇ ਸ੍ਰੀਕੁਲਮ ਜ਼ਿਲ੍ਹੇ ਵਿੱਚ ਗੁਪਾਲਪੁਰ ਦੇ ਦੱਖਣ ਪੱਛਮ ਵਿੱਚ ਪਲਾਜ਼ਮਾਂ ਤੋਂ ਸ਼ੁਰੂਆਤ ਹੋਈ ਅਤੇ ਇਸ ਦੀ ਸਪੀਡ 150 ਕਿਲੋਮੀਟਰ ਤੋਂ ਲੈ ਕੇ 165 ਕਿਲੋ ਮੀਟਰ ਤੱਕ ਸੀ।
ਆਂਧਰਾ ਪ੍ਰਦੇਸ਼ ਬਿਪਤਾ ਪ੍ਰਬੰਧਨ ਅਥਾਰਟੀ (ਐੱਸਡੀਐੱਮਏ) ਨੇ ਜਾਣਕਾਰੀ ਦਿੱਤੀ ਕਿ ਤੂਫਾਨ ਦੇ ਨਾਲ ਸ੍ਰੀਕਾਕੁਲਮ ਅਤੇ ਵਿਜ਼ੀਅਨਨਗਰ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਬੁੱਧਵਾਰ ਰਾਤ ਤੋਂ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਅਨੁਸਾਰ ਇੱਕ ਔਰਤ ਦਰੱਖਤ ਡਿੱਗਣ ਕਾਰਨ ਮਾਰੀ ਗਈ, ਇੱਕ ਵਿਅਕਤੀ ਘਰ ਡਿੱਗਣ ਕਾਰਨ ਮਾਰਿਆ ਗਿਆ ਤੇ ਛੇ ਮਛੇਰੇ ਮਾਰੇ ਗਏ ਹਨ। ਪੂਰਬੀ ਗੋਡਵਾਨਾਂ ਜ਼ਿਲ੍ਹੇ ਦੇ ਕਾਕੀਨਾਡਾ ਵਿੱਚ ਮੱਛੀਆ ਫੜਨ ਲਈ ਗਈਆਂ 67 ਵਿੱਚੋਂ 65 ਕਿਸ਼ਤੀਆਂ ਵਾਪਿਸ ਆ ਗਈਆਂ ਹਨ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ।
 

 

 

fbbg-image

Latest News
Magazine Archive