ਰੂਸ ਨਾਲ ਮਿਜ਼ਾਈਲ ਇਕਰਾਰ ਬਾਰੇ ਅਮਰੀਕਾ

ਨੂੰ ਜਾਣਕਾਰੀ ਦੇਵੇਗਾ ਭਾਰਤ


ਨਵੀਂ ਦਿੱਲੀ - ਆਉਣ ਵਾਲੇ ਦਿਨਾਂ ਵਿੱਚ ਭਾਰਤ ਜਦੋਂ ਅਮਰੀਕਾ ਦੇ ਨਾਲ 2+2 ਗੱਲਬਾਤ ਕਰੇਗਾ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੂਸ ਨਾਲ ਹੋਣ ਵਾਲੇ ਹਵਾਈ ਰੱਖਿਆ ਮਿਜ਼ਾਈਲ ਇਕਰਾਰ ਤੋਂ ਅਮਰੀਕਾ ਨੂੰ ਜਾਣੂ ਕਰਵਾ ਦੇਵੇਗਾ। ਅਮਰੀਕਾ ਵੱਲੋਂ ਰੂਸ ਦੇ ਨਾਲ ਕਿਸੇ ਪ੍ਰਕਾਰ ਦੇ ਸਮਝੌਤੇ ਨੂੰ ਲੈਕੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਤੇ ਰੂਸ ਵਿੱਚ ਹਵਾਈ ਰੱਖਿਆ ਮਿਜ਼ਾਈਲ ਪ੍ਰਬੰਧ ਇਕਰਾਰ ਸਬੰਧੀ ਗੱਲਬਾਤ ਚੱਲ ਰਹੀ ਹੈ। ਇਹ ਇਕਰਾਰ 40,000 ਕਰੋੜ ਰੁਪਏ ਦੇ ਕਰੀਬ ਹੈ। ਇਹ ਜਾਣਕਾਰੀ ਭਾਰਤੀ ਅਧਿਕਾਰੀਆਂ ਨੇ ਦਿੱਤੀ ਹੈ।
ਭਾਰਤ ਇਸ ਇਕਰਾਰ ਵਿੱਚ ਅਮਰੀਕੀ ਪਾਬੰਦੀਆਂ ਤੋਂ ਛੋਟ ਹਾਸਲ ਕਰਨ ਦਾ ਇਛੁੱਕ ਹੈ। ਭਾਰਤ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਇਸ ਖਿੱਤੇ ਦੇ ਫੌਜੀ ਤਵਾਜ਼ਨ ਅਨੁਸਾਰ ਆਪਣੀ ਲੋੜ ਦੱਸ ਰਿਹਾ ਹੈ ਤੇ ਉਹ ਆਪਣੇ ਰੂਸ ਨਾਲ ਪੁਰਾਣੇ ਰੱਖਿਆ ਸਬੰਧਾਂ ਦੀ ਵੀ ਪੈਰਵੀ ਕਰ ਰਿਹਾ ਹੈ।
ਇੱਕ ਪੱਧਰੀ ਸਰਕਾਰੀ ਸੂਤਰ ਨੇ ਦੱਸਿਆ ਕਿ ਭਾਰਤ ਨੇ ਰੂਸ ਦੇ ਨਾਲ ਕਰੀਬ ਐੱਸ-400 ਮਿਜ਼ਾਈਲ ਇਕਰਾਰ ਬਾਰੇ ਗੱਲਬਾਤ ਪੂਰੀ ਕਰ ਲਈ ਹੈ ਤੇ ਭਾਰਤ ਇਸ ਦੇ ਉੱਤੇ ਅੱਗੇ ਵੱਧ ਰਿਹਾ ਹੈ। ਇਸ ਇਕਰਾਰ ਬਾਰੇ ਅਸੀਂ ਆਪਣੀ ਪੁਜੀਸ਼ਨ ਤੋਂ ਅਮਰੀਕਾ ਨੂੰ ਜਾਣੂ ਕਰਵਾ ਦੇਵਾਂਗੇ। ਦੂਜੇ ਪਾਸੇ ਅਮਰੀਕਾ ਨੇ ਆਪਣੇ ਸਖ਼ਤ ਕਾਨੂੰਨ ਸੀਏਏਟੀਐੱਸਏ (ਕਾਊਂਟਰਿੰਗ ਅਮਰੀਕਾਜ਼ ਅਡਵਰਸਰੀਜ਼ ਥਰੂ ਸੈਕਸ਼ਨਜ਼ ਐਕਟ) ਭਾਵ ਅਮਰੀਕਾ ਉੱਤੇ ਪੈਣ ਵਾਲੇ ਮਾੜੈ ਪ੍ਰਭਾਵਾਂ ਦਾ ਪਾਬੰਦੀਆਂ ਦੇ ਕਾਨੂੰਨ ਨਾਲ ਟਾਕਰਾ ਕਰਨ, ਤਹਿਤ ਰੂਸ ਉੱਤੇ ਪਾਬੰਦੀਆਂ ਆਇਦ ਕੀਤੀਆਂ ਹੋਈਆਂ ਹਨ। ਇਹ ਪਾਬੰਦੀਆਂ ਅਮਰੀਕਾ ਨੇ ਰੂਸ ਵੱਲੋਂ ਕਰੀਮੀਆਂ ਦੇ ਰਲੇਵੇਂ ਅਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਥਿੱਤ ਦਖ਼ਲ ਨੂੰ ਲੈ ਕੇ ਲਾਈਆਂ ਹੋਈਆਂ ਹਨ।
ਵੀਰਵਾਰ ਨੂੰ ਪੈਂਟਾਗਨ ਦੇ ਸੀਨੀਅਰ ਅਧਿਕਾਰੀ ਰਨਦਾਲ ਸਕਰਾਈਵਰ ਨੇ ਕਿਹਾ ਸੀ ਕਿ ਭਾਰਤ ਜੇ ਰੂਸ ਤੋਂ ਰੱਖਿਆ ਸਾਜ਼ੋ-ਸਾਮਾਨ ਅਤੇ ਹਥਿਆਰ ਖ਼ਰੀਦਦਾ ਹੈ ਤਾਂ ਅਮਰੀਕਾ ਪਾਬੰਦੀਆਂ ਤੋਂ ਛੋਟ ਦੀ ਗਾਰੰਟੀ ਨਹੀਂ ਦੇ ਸਕਦਾ। ਅਮਰੀਕਾ ਇਹ ਇਸ਼ਾਰਾ ਕਰ ਰਿਹਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਭਾਰਤ ਰੂਸ ਦੇ ਨਾਲ ਰੱਖਿਆ ਸਮਝੌਤਾ ਕਰੇ ਪਰ ਇੱਕ ਨਵੇਂ ਅਮਰੀਕੀ ਰੱਖਿਆ ਕਾਨੂਨ ਅਨੁਸਾਰ ਰਾਸ਼ਟਰਪਤੀ ਡੋਨਲਡ ਟਰੰਪ ਹੋਰਨਾਂ ਦੇਸ਼ਾਂ ਨੂੰ ਅਮਰੀਕੀ ਮਿਲਟਰੀ ਪਾਬੰਦੀਆਂ ਤੋਂ ਛੋਟ ਦੇਣ ਦਾ ਅਧਿਕਾਰ ਰੱਖਦਾ ਹੈ ਤੇ ਇਸ ਤਰ੍ਹਾਂ ਭਾਰਤ ਛੋਟ ਹਾਸਲ ਕਰਨ ਦਾ ਚਾਹਵਾਨ ਹੈ।

 

 

fbbg-image

Latest News
Magazine Archive