ਬਿਮਸਟੈਕ ਦੇਸ਼ਾਂ ਦਰਮਿਆਨ ਖੇਤਰੀ ਤਾਲਮੇਲ

ਵਧਾਉਣ ਲਈ ਭਾਰਤ ਵਚਨਬੱਧ: ਮੋਦੀ


ਕਾਠਮੰਡੂ - ਖੇਤਰੀ ਸਾਂਝ ਵਧਾਉਣ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਬਿਮਸਟੈਕ ਦੇ ਮੈਂਬਰ ਦੇਸ਼ਾਂ ਨਾਲ ਨਾਜ਼ੁਕ ਖੇਤਰਾਂ ਵਿੱਚ ਕੰਮ ਕਰਨ ਅਤੇ ਅਤਿਵਾਦ ਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵਚਨਬੱਧ ਹੈ।
ਚੌਥੇ ਬਿਮਸਟੈਕ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਨ੍ਹਾਂ ਗੁਆਂਢੀ ਦੇਸ਼ਾਂ ਵਿੱਚ ਆਪਸੀ ਆਪਸੀ ਸਾਂਝ ਦੇ ਅਥਾਹ ਮੌਕੇ ਹਨ। ਇਹ ਸਾਂਝ ਆਰਥਿਕ ਪੱਧਰ ਉੱਤੇ, ਟਰਾਂਸਪੋਰਟ ਖੇਤਰ ਵਿੱਚ ਤੇ ਡਿਜੀਟਲ ਖੇਤਰ ਵਿੱਚ ਵਧਾਉਣ ਦੇ ਨਾਲ ਲੋਕਾਂ ਵਿੱਚ ਵੀ ਵਧਾਈ ਜਾ ਸਕਦੀ ਹੈ। ਬਿਮਸਟੈਕ ਦੇਸ਼ਾਂ ਦੇ ਸਮੂਹ ਵਿੱਚ ਭਾਰਤ, ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ, ਥਾਈਲੈਂਡ, ਭੂਟਾਨ ਅਤੇ ਨੇਪਾਲ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਵਿਸ਼ਵ ਦੀ 22 ਫੀਸਦੀ ਵਸੋਂ ਹੈ ਅਤੇ ਇਨ੍ਹਾਂ ਦੇਸ਼ਾਂ ਦਾ ਕੁੱਲ ਘਰੇਲੂ ਉਤਪਾਦਨ 2.8 ਖ਼ਰਬ ਅਮਰੀਕੀ ਡਾਲਰ ਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ਾਂ ਨਾਲ ਖੇਤਰੀ ਸਹਿਯੋਗ ਵਧਾਉਣ ਲਈ ਵਚਨਬੱਧ ਹੈ। ਇਹ ਖੇਤਰ ਭਾਰਤ ਲਈ ਆਪਸੀ ਮੇਲਜੋਲ ਦਾ ਕੇਂਦਰ ਬਣੇਗਾ ਤੇ ਇੱਥੋਂ ਹੀ ਪੂਰਬ ਸਬੰਧੀ ਨੀਤੀਆਂ ਲਾਗੂ ਹੋਣਗੀਆਂ। ਸਾਡੇ ਸਾਰਿਆਂ ਲਈ ਬੰਗਾਲ ਦੀ ਖਾੜੀ ਸੁਰੱਖਿਆ ਤੇ ਵਿਕਾਸ ਦੇ ਲਈ ਵਿਸ਼ੇਸ਼ ਅਹਿਮੀਅਤ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਇਸ ਖਿੱਤੇ ਦਾ ਅਜਿਹਾ ਕੋਈ ਦੇਸ਼ ਨਹੀਂ ਜੋ ਅਤਿਵਾਦ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਬੁਰਾਈਆਂ ਤੋਂ ਪੀੜਤ ਨਾ ਹੋਵੇ ਤੇ ਅਸੀਂ ਇਨ੍ਹਾਂ ਬੁਰਾਈਆਂ ਦਾ ਮਿਲ ਕੇ ਟਾਕਰਾ ਕਰ ਸਕਦੇ ਹਾਂ।
ਸੰਮੇਲਨ ਦਾ ਉਦਘਾਟਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕੀਤਾ। ਭਾਰਤ ਨੇ ਇਸ ਮੌਕੇ ਇਨ੍ਹਾਂ ਮੁਲਕਾਂ ਦੀ ਡਰੱਗਜ਼ ਤੇ ਖੇਤੀਬਾੜੀ ਵਰਗੇ ਅਹਿਮ ਮੁੱਦਿਆਂ ਉੱਤੇ ਕਾਨਫਰੰਸ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।

 

 

fbbg-image

Latest News
Magazine Archive