ਕੋਹਲੀ ਦਾ ਜਜ਼ਬਾ ਇੰਗਲੈਂਡ ਲਈ ਖ਼ਤਰਨਾਕ: ਗੂਚ


ਜੇਮਜ਼ਫੋਰਡ - ਇੰਗਲੈਂਡ ਦੇ ਸਾਬਕਾ ਕਪਤਾਨ ਗ੍ਰਾਹਮ ਗੂਚ ਦਾ ਮੰਨਣਾ ਹੈ ਕਿ ਟੈਸਟ ਲਡ਼ੀ ਵਿੱਚ ਵਿਰਾਟ ਦਾ ਚੰਗੇ ਪ੍ਰਦਰਸ਼ਨ ਦਾ ਜਜ਼ਬਾ ਮੇਜ਼ਬਾਨ ਟੀਮ ਲਈ ਖ਼ਤਰਨਾਕ ਹੋ ਸਕਦਾ ਹੈ। ਪਹਿਲਾ ਟੈਸਟ ਪਹਿਲੀ ਅਗਸਤ ਤੋਂ ਬਰਮਿੰਘਮ ਵਿੱਚ ਸ਼ੁਰੂ ਹੋਵੇਗਾ। ਗੂਚ ਨੇ ਬੀਸੀਸੀਆਈ ਟੀਵੀ ਨੂੰ ਦਿੱਤੀ ਇੰਟਰਵਿੳੂ ਵਿੱਚ ਕਿਹਾ, ‘‘ਕੋਹਲੀ ਇਸ ਸਮੇਂ ਸੀਨੀਅਰ ਰੈਂਕਿੰਗ ਵਾਲਾ ਖਿਡਾਰੀ ਹੈ ਅਤੇ ਮੇਰਾ ਮੰਨਣਾ ਹੈ ਕਿ ੲਿੰਗਲੈਂਡ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਉਹ ਇੰਗਲੈਂਡ ਵਿੱਚ ਆਪਣਾ ਰਿਕਾਰਡ ਸੁਧਾਰਨ ਲਈ ਵੱਧ ਯਤਨ ਕਰੇਗਾ।’’ ਕੋਹਲੀ ਅਤੇ ਇੰਗਲੈਂਡ ਦੇ ਕਪਤਾਨ ਜੋਅ ਰੂਟ ਵਿੱਚ ਤੁਲਨਾ ਦੇ ਸਵਾਲ ’ਤੇ ਗੂਚ ਨੇ ਕਿਹਾ, ‘‘ਦੋਵੇਂ ਹਰ ਤਰ੍ਹਾਂ ਨਾਲ ਵਿਸ਼ਵ ਪੱਧਰੀ ਖਿਡਾਰੀ ਹਨ। ਦੋਵੇਂ ਮੈਚ ਜੇਤੂ ਹਨ।’’ ਉਸ ਨੇ ਭਾਰਤ ਨੂੰ ਬਿਹਤਰੀਨ ਟੀਮ ਦੱਸਦਿਆਂ ਕਿਹਾ, ‘‘ਭਾਰਤੀ ਟੀਮ ਅਤੀਤ ਦੌਰਾਨ ਵਿਦੇਸ਼ੀ ਦੌਰਿਆਂ ’ਤੇ ਕਈ ਵਾਰ ਸੰਘਰਸ਼ ਕਰਦੀ ਨਜ਼ਰ ਆਈ ਹੈ। ਆਪਣੀ ਧਰਤੀ ’ਤੇ ਉਹ ਕਾਫੀ ਮਜ਼ਬੂਤ ਟੀਮ ਹੈ, ਪਰ ਉਸ ਦੇ ਪ੍ਰਦਰਸ਼ਨ ਵਿੱਚ ਕਾਫ਼ੀ ਸੁਧਾਰ ਆਇਆ ਹੈ।’’ ਉਸ ਨੇ ਕਿਹਾ ਕਿ ਗਰਮੀ ਦੇ ਬਾਵਜੂਦ ਇਹ ਕਾਫੀ ਕਰੀਬੀ ਲਡ਼ੀ ਹੋਵੇਗੀ। ਉਸ ਅਨੁਸਾਰ, ‘‘ਗੇਂਦ ਕਾਫ਼ੀ ਮੂਵਮੈਂਟ ਲੈ ਰਹੀ ਹੈ, ਜਿਸ ਦਾ ਤੇਜ਼ ਗੇਂਦਬਾਜ਼ਾਂ ਨੂੰ ਫ਼ਾਇਦਾ ਮਿਲੇਗਾ। ਮੈਨੂੰ ਲਗਦਾ ਇਹ ਕਾਫੀ ਕਰੀਬੀ ਲਡ਼ੀ ਹੋਵੇਗੀ।’’   

 

 

fbbg-image

Latest News
Magazine Archive