ਮਰਾਠਾ ਰਾਖਵਾਂਕਰਨ ਅੰਦੋਲਨ ਦੌਰਾਨ ਪਥਰਾਅ; ਪੁਲੀਸ ਕਰਮੀ ਦੀ ਮੌਤ


ਮੁੰਬਈ - ਮਰਾਠਾ ਬਰਾਦਰੀ ਲਈ ਰਾਖਵੇਂਕਰਨ ਵਾਸਤੇ ਚੱਲ ਰਿਹਾ ਅੰਦੋਲਨ ਅੱਜ ਹਿੰਸਕ ਹੋ ਗਿਆ ਜਦੋਂ ਮੁਜ਼ਾਹਰਾਕਾਰੀਆਂ ਦੇ ਪਥਰਾਅ ਦੌਰਾਨ ਇਕ ਸਿਪਾਹੀ ਦੀ ਮੌਤ ਹੋ ਗਈ ਤੇ 19 ਹੋਰ ਜ਼ਖ਼ਮੀ ਹੋ ਗਿਆ। ਮਹਾਰਾਸ਼ਟਰ ਦੇ ਔਰੰਗਾਬਾਦ ਤੇ ਇਸ ਦੇ ਨਾਲ ਲਗਦੇ ਜ਼ਿਲਿਆਂ ਵਿੱਚ ਕਈ ਥਾਵਾਂ ’ਤੇ ਹਿੰਸਕ ਝੜਪਾਂ ਹੋਈਆਂ। ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿੱਚ ਰਾਖਵਾਂਕਰਨ ਦੇਣ ਦੀ ਮੰਗ ਕਰਨ ਵਾਲਿਆਂ ਨੇ ਭਲਕੇ ਮੁੰਬਈ ਬੰਦ ਦਾ ਸੱਦਾ ਦਿੱਤਾ ਹੈ। ਮਰਾਠਾ ਕ੍ਰਾਂਤੀ ਮੋਰਚਾ ਨਾਂ ਦੀ ਜਥੇਬੰਦੀ ਨੇ ਕੱਲ੍ਹ ਇਕ ਮੁਜ਼ਾਹਰਾਕਾਰੀ ਕਾਕਾਸਾਹਿਬ ਸ਼ਿੰਦੇ ਦੀ ਮੌਤ ਤੋਂ ਬਾਅਦ ਅੱਜ ਮਹਾਂਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ। ਮਹਾਰਾਸ਼ਟਰ ਵਿੱਚ ਮਰਾਠਿਆਂ ਦੀ 30 ਫੀਸਦ ਦੇ ਕਰੀਬ ਜਨਸੰਖਿਆ ਹੈ ਤੇ ਸਿਆਸੀ ਤੌਰ ’ਤੇ ਇਸ ਦਾ ਚੋਖਾ ਅਸਰ ਰਸੂਖ ਹੈ।  ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸ਼ਿੰਦੇ ਦੇ ਪਿੰਡ ਕਾਇਗਾਓਂ ਵਿੱਚ ਪਥਰਾਅ ਦੌਰਾਨ ਇਕ ਪੁਲੀਸ ਕਰਮੀ ਸ਼ਾਮ ਅਤਗਾਓਂਕਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਔਰੰਗਾਬਾਦ ਜ਼ਿਲੇ ਦੇ ਦਿਹਾਤੀ ਖੇਤਰਾਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਵਾ ਦਿੱਤੀਆਂ ਸਨ। ਅੰਦੋਲਨਕਾਰੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ।  ਇਸ ਦੌਰਾਨ ਅੱਜ ਦਾਦਰ ਵਿੱਚ ਇਕ ਮੀਟਿੰਗ ਦੌਰਾਨ ਭਲਕੇ ਮੁੰਬਈ ਬੰਦ ਦਾ ਫ਼ੈਸਲਾ ਕੀਤਾ ਗਿਆ। ਨਾਲ ਲਗਦੇ ਵਾਸ਼ੀ ਇਲਾਕੇ ਵਿੱਚ ‘ਸਕਲ ਮਰਾਠਾ ਸਮਾਜ’ ਦੀ ਮੀਟਿੰਗ ਵਿੱਚ ਭਲਕੇ ਨਵੀ ਮੁੰਬਈ ਤੇ ਪਨਵੇਲ ਵਿੱਚ ਬੰਦ ਦਾ ਫ਼ੈਸਲਾ ਕੀਤਾ ਗਿਆ।
 

 

 

fbbg-image

Latest News
Magazine Archive