ਸੁਨੀਲ ਛੇਤਰੀ ਨੇ ਜਿੱਤਿਆ ਸਰਵੋਤਮ ਖਿਡਾਰੀ ਦਾ ਐਵਾਰਡ


ਮੁੰਬਈ - ਕਪਤਾਨ ਸੁਨੀਲ ਛੇਤਰੀ ਨੂੰ ਅੱਜ 2017 ਲਈ ਭਾਰਤੀ ਫੁਟਬਾਲ ਸੰਘ ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਏਆਈਐਫਐਫ ਨੇ ਅੱਜ ਇੱਥੇ ਮੀਟਿੰਗ ਵਿੱਚ ਉਸ ਦੀ ਚੋਣ ਕੀਤੀ। ਛੇਤਰੀ ਹਾਲ ਹੀ ਵਿੱਚ ਬਾਇਚੁੰਗ ਭੂਟੀਆ ਮਗਰੋਂ 100 ਕੌਮਾਂਤਰੀ ਮੈਚ ਖੇਡਣ ਵਾਲਾ ਦੂਜਾ ਭਾਰਤੀ ਫੁਟਬਾਲਰ ਬਣਿਆ ਸੀ। ਉਹ ਭਾਰਤ ਅਤੇ ਬੰਗਲੌਰ ਐਫਸੀ (ਫੁਟਬਾਲ ਕਲੱਬ) ਦਾ ਸਟਾਰ ਸਟਰਾਈਕਰ ਹੈ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਕਮਲਾ ਦੇਵੀ 2017 ਦੀ ਸਾਲ ਦੀ ਸਰਵੋਤਮ ਮਹਿਲਾ ਖਿਡਾਰਨ ਬਣੀ। ਨੌਜਵਾਨ ਅਨਿਰੁੱਧ ਥਾਪਾ ਨੇ ਚਾਰ ਦੇਸ਼ਾਂ ਦੇ ਇੰਟਰਕਾਂਟੀਨੈਂਟਲ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਜਿਸ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਉਸ ਨੂੰ 2017 ਦਾ ‘ਐਮਰਜਿੰਗ ਪਲੇਅਰ ਆਫ ਦਿ ਈਅਰ’ ਐਲਾਨਿਆ ਗਿਆ। ਈ ਪੰਥੋਈ ਮਹਿਲਾ ਐਮਰਜਿੰਗ ਪਲੇਅਰ ਆਫ ਦਿ ਈਅਰ ਚੁਣੀ ਗਈ।
 

 

 

fbbg-image

Latest News
Magazine Archive