ਇੰਗਲੈਂਡ ਖ਼ਿਲਾਫ਼ ਘੱਟ ਦੌੜਾਂ ਬਣਾਉਣ ’ਤੇ ਭਾਰਤੀ

ਪ੍ਰਸ਼ੰਸਕਾਂ ਵੱਲੋਂ ਧੋਨੀ ਦੀ ਆਲੋਚਨਾ


ਲੰਡਨ - ਮਹਿੰਦਰ ਸਿੰਘ ਧੋਨੀ ਨੇ ਇੰਗਲੈਂਡ ਖ਼ਿਲਾਫ਼ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਜਿੱਥੇ ਦਸ ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ, ਉਥੇ ਦੂਜੇ ਪਾਸੇ ਉਸ ਨੂੰ ਭਾਰਤ ਦੀ 86 ਦੌੜਾਂ ਦੀ ਹਾਰ ਦੌਰਾਨ ਹੌਲੀ ਬੱਲੇਬਾਜ਼ੀ ਲਈ ਭਾਰਤੀ ਸਮਰਥਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਦੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ 50 ਓਵਰਾਂ ਵਿੱਚ 236 ਦੌੜਾਂ ਹੀ ਬਣਾ ਸਕਿਆ। ਇਸ ਦੌਰਾਨ 58 ਗੇਂਦਾਂ ਵਿੱਚ 37 ਦੌੜਾਂ ਦੀ ਪਾਰੀ ਖੇਡਣ ਕਾਰਨ ਧੋਨੀ ਦੀ ਆਲੋਚਨਾ ਹੋਈ। ਇੰਗਲੈਂਡ ਦੇ ਜੋਅ ਰੂਟ ਨੂੰ ਇਹ ‘ਹੈਰਾਨੀਜਨਕ’ ਲੱਗਿਆ, ਪਰ ਭਾਰਤ ਦੇ ਯੁਜ਼ਵੇਂਦਰ ਚਾਹਲ ਨੇ ਕਿਹਾ ਕਿ ਉਸ ਨੂੰ ਹੂਟਿੰਗ ਦੀ ਘਟਨਾ ਦੀ ਜਾਣਕਾਰੀ ਨਹੀਂ। ਪਾਰੀ ਦੇ 46ਵੇਂ ਓਵਰ ਤੋਂ ਪਹਿਲਾਂ ਭਾਰਤ ਦੀ ਹਾਰ ਤੈਅ ਹੋ ਗਈ ਸੀ ਕਿਉਂਕਿ ਟੀਮ ਨੂੰ 30 ਗੇਂਦਾਂ ਵਿੱਚ 110 ਦੌੜਾਂ ਦੀ ਲੋੜ ਸੀ। ਡੇਵਿਡ ਵਿਲੀ ਦੇ ਓਵਰ ਵਿੱਚ ਜਦੋਂ ਧੋਨੀ ਪਹਿਲੀਆਂ ਚਾਰ ਗੇਂਦਾਂ ’ਤੇ ਦੌੜਾਂ ਬਣਾਉਣ ਵਿੱਚ ਅਸਫਲ ਰਿਹਾ ਤਾਂ ਦਰਸ਼ਕਾਂ ਦਾ ਧੀਰਜ ਟੁੱਟ ਗਿਆ। ਇਸ ਮਗਰੋਂ ਹਰੇਕ ਖਾਲੀ ਗੇਂਦ ’ਤੇ ਹੂਟਿੰਗ ਹੋਈ, ਜੋ ਧੋਨੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਨੂੰ ਵੇਖਦਿਆਂ ਕੋਈ ਆਮ ਗੱਲ ਨਹੀਂ ਹੈ। ਇਸ ਓਵਰ ਦੇ ਅਖ਼ੀਰ ਵਿੱਚ ਸ਼ਰਦੁਲ ਠਾਕੁਰ ਅਤੇ ਅਕਸਰ ਪਟੇਲ ਐਨਰਜੀ ਡਰਿੰਕ ਅਤੇ ਦੂਜਾ ਬੱਲਾ ਲੈ ਕੇ ਆਏ, ਜਿਸ ’ਤੇ ਕਮੈਂਟੇਟਰਾਂ ਨੇ ਕਿਹਾ ਕਿ ਇਹ ਧੋਨੀ ਨੂੰ ਦੌੜਾਂ ਦੀ ਗਤੀ ਵਧਾਉਣ ਦਾ ਸੰਦੇਸ਼ ਹੈ।
 

 

 

fbbg-image

Latest News
Magazine Archive