ਮੌਨਸੂਨ ਨੇ 17 ਦਿਨ ਪਹਿਲਾਂ ਦਿੱਤੀ ਦਸਤਕ


ਨਵੀਂ ਦਿੱਲੀ - ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਮੌਨਸੂਨ ਨੇ ਦੇਸ਼ ਭਰ ’ਚ ਦਸਤਕ ਦੇ ਦਿੱਤੀ ਹੈ ਤੇ ਇਹ ਨਿਰਧਾਰਿਤ ਸਮੇਂ ਤੋਂ 17 ਦਿਨ ਪਹਿਲਾਂ ਹੀ ਸਭ ਪਾਸੇ ਪਹੁੰਚ ਗਿਆ ਹੈ। ਮੌਨਸੂਨ ਸ੍ਰੀਗੰਗਾਨਗਰ ਪਹੁੰਚ ਗਿਆ ਹੈ ਜਦਕਿ ਮੌਸਮ ਵਿਭਾਗ ਅਨੁਸਾਰ ਇਸ ਦੇ ਇੱਥੇ ਪਹੁੰਚਣ ਦੀ ਆਮ ਮਿਤੀ 15 ਜੁਲਾਈ ਸੀ।
ਆਈਐੱਮਡੀ ਦੇ ਵਧੀਕ ਨਿਰਦੇਸ਼ਕ ਜਨਰਲ ਐਮ ਮੋਹਾਪਾਤਰਾ ਨੇ ਕਿਹਾ ਕਿ ਮੌਨਸੂਨ ਸਾਰੇ ਦੇਸ਼ ’ਚ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੱਕ ਮੌਨਸੂਨ ਸਭ ਪਾਸੇ ਪਹੁੰਚ ਜਾਵੇਗਾ, ਪਰ ਪੱਛਮੀ ਰਾਜਸਥਾਨ ’ਚ ਮੀਂਹ ਥੋੜ੍ਹਾ ਦੇਰੀ ਨਾਲ ਪੈਣਗੇ। ਉਨ੍ਹਾਂ ਕਿਹਾ ਕਿ ਚਾਰ ਮਹੀਨੇ ਦਾ ਮੌਨਸੂਨ ਸੀਜ਼ਨ ਆਮ ਤੌਰ ’ਤੇ ਪਹਿਲੀ ਜੂਨ ਤੋਂ ਸ਼ੁਰੂ ਹੋ ਕੇ 30 ਸਤੰਬਰ ਜਾਰੀ ਰਹਿੰਦਾ ਹੈ, ਪਰ ਇਸ ਵਾਰ ਮੌਨਸੂਨ ਨੇ ਤਿੰਨ ਪਹਿਲਾਂ 29 ਮਈ ਨੂੰ ਹੀ ਕੇਰਲ ’ਚ ਦਸਤਕ ਦੇ ਦਿੱਤੀ ਸੀ। ਜੂਨ ਦੇ ਅੱਧ ਤੱਕ ਮੌਨਸੂਨ ਪੱਛਮੀ ਤੱਟਾਂ ’ਤੇ ਪਹੁੰਚ ਗਿਆ ਗਿਆ ਸੀ। ਇਸ ਮਗਰੋਂ ਇਹ ਤੇਜ਼ੀ ਨਾਲ ਅੱਗੇ ਵਧਿਆ ਤੇ ਇੱਕ ਦਿਨ ਪਹਿਲਾਂ ਹੀ ਕੇਰਲਾ ਪਹੁੰਚ ਗਿਆ। ਸ਼ੁਰੂਆਤ ਵਿੱਚ 10 ਫੀਸਦ ਘੱਟ ਮੀਂਹ ਪਿਆ ਪਰ ਮੌਨਸੂਨ ਦੇ ਜ਼ੋਰ ਫੜਨ ਮਗਰੋਂ ਇਹ ਅੰਕੜਾ ਘੱਟ ਕੇ ਛੇ ਫੀਸਦ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਦੱਖਣ-ਪੱਛਮੀ ਮੌਨਸੂਨ ਦੇਸ਼ ਨੂੰ ਪਾਣੀ ਦਾ 70 ਫੀਸਦ ਹਿੱਸਾ ਮੁਹੱਈਆ ਕਰਾਉਂਦਾ ਹੈ, ਜਿਸ ’ਤੇ ਦੇਸ਼ ਦੀ ਖੇਤੀ ਦਾ ਵੱਡਾ ਹਿੱਸਾ ਨਿਰਭਰ ਕਰਦਾ ਹੈ।
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਭਾਰੀ ਮੀਂਹ ਪੈਣ ਮਗਰੋਂ ਢਿੱਗਾਂ ਖਿਸਕਣ ਕਾਰਨ ਮਨਾਲੀ-ਲੇਹ ਕੌਮੀ ਮਾਰਗ-3 ਅੱਜ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਮਾਰਗ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਬੀਤੀ ਰਾਤ ਮਾੜੀ ਨੇੜੇ ਢਿੱਗਾਂ ਖਿਸਕ ਗਈਆਂ ਸਨ, ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਅੱਜ ਸਵੇਰੇ ਪਤਾ ਲੱਗਾ ਜਦੋਂ ਕੁਝ ਸੈਲਾਨੀਆਂ ਨੂੰ ਉਨ੍ਹਾਂ ਨੂੰ ਸੜਕ ਬੰਦ ਹੋਣ ਬਾਰੇ ਜਾਣਕਾਰੀ ਦਿੱਤੀ।
 

 

 

fbbg-image

Latest News
Magazine Archive