ਯੂਕਰੇਨ ਤੋਂ ਰਿਸ਼ਵਤ ਸਬੰਧੀ ਮਿਲੇ ਪੱਤਰ ਬਾਰੇ ਨਹੀਂ ਜਾਣਕਾਰੀ: ਰਾਜਨਾਥ


ਭੋਪਾਲ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਯੂਕਰੇਨ ਦੇ ਕੌਮੀ ਭਿ੍ਸ਼ਟਾਚਾਰ ਵਿਰੋਧੀ ਬਿਓਰੋ ਨੇ ਉਨ੍ਹਾਂ ਦੇ ਮੰਤਰਾਲੇ ਨੂੰ ਰੱਖਿਆ ਅਧਿਕਾਰੀਆਂ ਨੂੰ ਟਰਾਂਸਪੋਰਟ ਜਹਾਜ਼ ਏਐਨ-32 ਦੇ ਸਪੇਅਰ ਪਾਰਟਸ ਖ਼ਰੀਦ ਸੌਦੇ ਵਿੱਚ ਦਿੱਤੀ ਰਿਸ਼ਵਤ ਬਾਰੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ।
ਸ੍ਰੀ ਰਾਜਨਾਥ ਸਿੰਘ ਉਨ੍ਹਾਂ ਰਿਪੋਰਟਾਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਸਪੇਅਰ ਪਾਰਟਸ ਸੌਦੇ ਨੂੰ ਸਿਰੇ ਚਾੜ੍ਹਨ ਲਈ ਰੱਖਿਆ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ 17.55 ਕਰੋੜ ਰੁਪਏ ਰਿਸ਼ਵਤ ਦਿੱਤੀ ਗਈ ਹੈ। ਇਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੇ ਕਿਹਾ, ‘ ਐਸਾ ਕੋਈ ਮਾਮਲਾ ਮੇਰੇ ਸਾਹਮਨੇ ਅਭੀ ਤਕ ਨਹੀਂ ਆਇਆ ਹੈ’। 
ਭਿ੍ਸ਼ਟ ਅਧਿਕਾਰੀਆਂ ਵਿਰੁੱਧ ਮੋਦੀ ਕਰਨ ਕਾਰਵਾਈ : ਰਾਹੁਲ
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੀਡੀਆ ਰਿਪੋਰਟਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਰਾਹੁਲ ਨੇ ਟਵਿਟਰ ਉੱਤੇ ਕਿਹਾ ਹੈ ਕਿ ਮੋਦੀ ਜੀ ਤੁਸੀਂ ਆਪਣੇ ਆਪ ਨੂੰ ਚੌਕੀਦਾਰ ਆਖਦੇ ਹੋ, ਹੁਣ ਆਪਣੀ ਸਰਕਾਰ ਦੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰੋ। ਰਾਹੁਲ ਨੇ ਆਪਣੀ ਪੋਸਟ ਲਈ ‘ਬੀਜੇਪੀ ਡਿਫੈਂਸਸਕੈਮ’ ਹੈਸ਼ਟੈਗ ਵਰਤਿਆ ਹੈ।

 

 

fbbg-image

Latest News
Magazine Archive