ਖ਼ੈਬਰ ਪਖ਼ਤੂਨਖਵਾ ਅਸੈਂਬਲੀ ਵੱਲੋਂ ਫਾਟਾ ਦੇ

ਰਲੇਵੇਂ ਸਬੰਧੀ ਮਿਸਾਲੀ ਬਿੱਲ ਪਾਸ


ਪਿਸ਼ਾਵਰ - ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਵਾ ਅਸੈਂਬਲੀ ਨੇ ਸ਼ਾਂਤ ਕਹੇ ਜਾਂਦੇ ਤੇ ਅਫ਼ਗ਼ਾਨ ਸਰਹੱਦ ਨਾਲ ਲਗਦੇ ਕਬਾਇਲੀ ਖਿੱਤੇ (ਫਾਟਾ) ਦੇ ਉੱਤਰ ਪੱਛਮੀ ਸੂਬੇ ਨਾਲ ਰਲੇਵੇਂ ਸਬੰਧੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਤਿਹਾਸਕ ਮੀਲਪੱਥਰ ਕਹੇ ਜਾਂਦੇ ਇਸ ਬਿੱਲ ਦੇ ਪਾਸ ਹੋਣ ਨਾਲ ਡੇਢ ਸਦੀ ਪੁਰਾਣੇ ਬ੍ਰਿਟਿਸ਼ ਯੁਗ ਦੇ ਸ਼ਾਸਨ ਦਾ ਭੋਗ ਪੈ ਜਾਵੇਗਾ।
ਬਿੱਲ ਪਾਸ ਹੋਣ ਮਗਰੋਂ ਹੁਣ ਸਰਹੱਦ ਨਾਲ ਲਗਦੇ ਕਬਾਇਲੀ ਇਲਾਕੇ, ਜਿਸ ਵਿੱਚ ਸੱਤ ਏਜੰਸੀਆਂ ਤੇ ਛੇ ਫਰੰਟੀਅਰ ਖੇਤਰ ਸ਼ਾਮਲ ਹਨ, ਮੁੱਖ ਧਾਰਾ ਵਿੱਚ ਸ਼ਾਮਲ ਹੁੰਦਿਆਂ ਖੈਬਰ ਪਖਤੂਨਖਵਾ ਸੂਬੇ ਦਾ ਹਿੱਸਾ ਬਣ ਗਏ ਹਨ। ਬਿੱਲ ਅਸੈਂਬਲੀ ਵਿੱਚ ਦੋ ਤਿਹਾਈ ਬਹੁਮਤ ਨਾਲ ਪਾਸ ਹੋਇਆ ਹੈ। 92 ਕਾਨੂੰਨਘਾੜਿਆਂ ਨੇ ਇਸ ਦੇ ਹੱਕ ਜਦੋਂਕਿ ਸੱਤ ਮੈਂਬਰਾਂ ਨੇ ਬਿੱਲ ਦੇ ਵਿਰੋਧ ’ਚ ਵੋਟਾਂ ਪਾਈਆਂ। ਇਸ ਨੀਮ ਖ਼ੁਦਮੁਖਤਾਰ ਕਬਾਇਲੀ ਖਿੱਤੇ ਵਿੱਚ ਸੱਤ ਜ਼ਿਲ੍ਹੇ ਸ਼ਾਮਲ ਹਨ, ਜਿਨ੍ਹਾਂ ’ਚ ਬਾਜੌਰ, ਖੈਬਰ, ਖੁਰੱਮ, ਮੁਹਮੰਡ, ਉੱਤਰੀ ਵਜ਼ੀਰਿਸਤਾਨ, ਓੜਕਜ਼ਈ ਤੇ ਦੱਖਣੀ ਵਜ਼ੀਰਿਸਤਾਨ ਸ਼ਾਮਲ ਹਨ।
 

 

 

fbbg-image

Latest News
Magazine Archive