ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਗੋਲਾਬਾਰੀ ਰੁਕੀ


ਜੰਮੂ - ਪਾਕਿਸਤਾਨ ਵੱਲੋਂ ਜੰਮੂ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਪਿਛਲੇ ਨੌਂ ਦਿਨਾਂ ਤੋਂ ਕੀਤੀ ਜਾ ਰਹੀ ਗੋਲਾਬਾਰੀ ਅੱਜ ਰੁਕ ਗਈ। ਇਸ ਦੌਰਾਨ ਬੀਤੇ ਨੌਂ ਦਿਨਾਂ ਵਿੱਚ ਪਾਕਿਸਤਾਨ ਵੱਲੋਂ ਦਾਗੇ ਜਾ ਰਹੇ ਮੌਰਟਾਰਾਂ ਅਤੇ ਕੀਤੀ ਜਾ ਰਹੀ ਗੋਲਾਬਾਰੀ ਵਿੱਚ 11 ਵਿਅਕਤੀ ਮਾਰੇ ਗਏ ਸਨ ਤੇ 60 ਜ਼ਖ਼ਮੀ ਹੋਏ ਸਨ। ਇਥੇ ਇਕ ਸੀਨੀਅਰ ਬੀਐਸਐਫ਼ ਅਫ਼ਸਰ ਨੇ ਪੀਟੀਆਈ ਨੂੰ ਦੱਸਿਆ ਕਿ ਕੱਲ੍ਹ ਤੋਂ ਬਾਅਦ ਇਥੇ ਗੋਲਾਬਾਰੀ ਸ਼ਾਂਤ ਹੈ। ਜਦੋਂ ਕਿ ਪਾਕਿਸਤਾਨੀ ਫੌਜ ਵੱਲੋਂ ਰਾਜੌਰੀ ਜ਼ਿਲ੍ਹੇ ਦੇ ਲਾਮ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਕੀਤੀ ਗਈ ਗੋਲਾਬਾਰੀ ਦੌਰਾਨ ਇਕ ਸਿਵਲੀਅਨ ਜ਼ਖ਼ਮੀ ਹੋਇਆ ਹੈ। ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਵੱਲੋਂ ਜੰਮੂ, ਕਠੂਆ, ਸਾਂਬਾ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ’ਚ ਕੀਤੀ ਗਈ ਗੋਲਾਬਾਰੀ ਵਿੱਚ 10 ਸਾਲਾ ਬੱਚਾ ਮਾਰਿਆ ਗਿਆ ਸੀ ਤੇ 14 ਜ਼ਖ਼ਮੀ ਹੋਏ ਸਨ।  ਇਸ ਮਗਰੋਂ ਫੌਜ ਨੇ ਇਹਤਿਆਤ ਵਜੋਂ ਸਰਹੱਦੀ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਸੀ ਤੇ ਤਕਰੀਬਨ ਇਕ ਲੱਖ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਸੀ। 
ਪਾਕਿਸਤਾਨ ਵੱਲੋਂ ਉੜੀ ਖੇਤਰ ’ਚ ਗੋਲਾਬੰਦੀ ਦੀ ਉਲੰਘਣਾ
ਸ੍ਰੀਨਗਰ - ਪਾਕਿਸਤਾਨ ਵੱਲੋਂ ਕੱਲ੍ਹ ਰਾਤ ਜੰਮੁੂ ਕਸ਼ਮੀਰ ਦੀ ਸਰਹੱਦ ’ਤੇ ਉੜੀ ਸੈਕਟਰ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਇਸ ਦੌਰਾਨ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ 12.30 ਤੱਕ ਭਾਰੀ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹ ਜਾਣਕਾਰੀ ਫੌਜ ਦੇ ਸੂਤਰਾਂ ਨੇ ਦਿੱਤੀ।  

 

 

fbbg-image

Latest News
Magazine Archive