ਹੈਦਰਾਬਾਦ ਨੂੰ ਦੋ ਵਿਕਟਾਂ ਨਾਲ ਹਰਾ ਕੇ ਚੇਨੱਈ ਫਾਈਨਲ ’ਚ


ਮੁੰਬਈ - ਚੇਨੱਈ ਸੁਰਪਕਿੰਗਜ਼ ਨੇ ਆਈਪੀਐਲ ਮੈਚ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦੋ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਚੇਨੱਈ ਦੇ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਸਾਹਮਣੇ ਹੈਦਰਾਬਾਦ ਦੀ ਟੀਮ ਸੱਤ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਚੇਨੱਈ ਨੇ ਇਹ ਟੀਚਾ 19.1 ਓਵਰ ਵਿੱਚ ਅੱਠ ਵਿਕਟਾਂ ਪਿੱਛੇ 140 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਚੇਨੱਈ ਸੁਪਰਕਿੰਗਜ਼ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ। ਚੇਨੱਈ ਨੇ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਦੀ ਵਿਕਟ (ਸਿਫ਼ਰ) ਪਹਿਲੇ ਹੀ ਓਵਰ ਵਿੱਚ ਗੁਆ ਲਈ। ਇਸ ਤੋਂ ਬਾਅਦ ਚੌਥੇ ਓਵਰ ਵਿੱਚ ਸੁਰੇਸ਼ ਰੈਣਾ (22) ਅਤੇ ਅੰਬਾਤੀ ਰਾਇਡੂ (ਸਿਫ਼ਰ) 24 ਦੌੜਾਂ ’ਤੇ ਆਊਟ ਹੋ ਗਏ। ਕਪਤਾਨ ਧੋਨੀ ਤੋਂ ਕੁੱਝ ਉਮੀਦਾਂ ਸਨ, ਪਰ ਉਹ ਵੀ ਨੌਂ ਦੌੜਾਂ ਹੀ ਬਣਾ ਸਕਿਆ। ਡਵੈਨ ਬ੍ਰਾਵੋ (ਸੱਤ) ਅਤੇ ਰਵਿੰਦਰ ਜਡੇਜਾ (ਤਿੰਨ) ਦੇ ਰੂਪ ਵਿੱਚ ਦੋ ਵਿਕਟਾਂ ਪੰਜ ਦੌੜਾਂ ਲੈਣ ਦੇ ਚੱਕਰ ਵਿੱਚ ਹੀ ਡਿੱਗ ਗਈਆਂ। 12.3 ਓਵਰਾਂ ਵਿੱਚ ਚੇਨੱਈ ਦੇ ਛੇ ਵਿਕਟਾਂ ’ਤੇ 62 ਦੌੜਾਂ ਸਨ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਫਾਡ ਡੂ ਪਲੇਿਸਸ (42 ਗੇਂਦਾਂ ’ਤੇ 67) ਨੇ ਪਾਰੀ ਨੂੰ ਸੰਭਾਿਲਆ ਅਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਰਾਸ਼ਿਦ ਖ਼ਾਨ, ਸਿਧਾਰਥ ਕੌਲ ਅਤੇ ਸੰਦੀਪ ਸ਼ਰਮਾ ਨੇ ਹੈਦਰਾਬਾਦ ਲਈ ਦੋ-ਦੋ ਵਿਕਟਾਂ ਲਈਆਂ, ਜਦੋਂਕਿ ਭੁਵਨੇਸ਼ਵਰ ਕੁਮਾਰ ਨੇ ਇੱਕ ਵਿਕਟ ਲਈ।
ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪਹਿਲੀ ਹੀ ਗੇਂਦ ’ਤੇ ਬਾਊਲਡ ਹੋਣ ਮਗਰੋਂ ਹੈਦਰਾਬਾਦ ਦੀ ਟੀਮ ਮੁਕਾਬਲੇ ਵਿੱਚ ਨਹੀਂ ਪਰਤੀ। ਸ੍ਰੀਵਤਸ ਗੋਸਵਾਮੀ 12, ਮਨੀਸ਼ ਪਾਂਡੇ ਅੱਠ ਅਤੇ ਸ਼ਾਕਿਬ ਅਲ ਹਸਨ 12 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਨ ਵਿਲੀਅਮਸਨ ਨੇ 15 ਗੇਂਦਾਂ ’ਤੇ ਚਾਰ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਹੈਦਰਾਬਾਦ ਨੇ ਆਪਣੀਆਂ ਪੰਜ ਵਿਕਟਾਂ 12ਵੇਂ ਓਵਰ ਤਕ 69 ਦੌੜਾਂ ’ਤੇ ਗੁਆ ਲਈਆਂ, ਜਦਕਿ ਯੂਸੁਫ਼ ਪਠਾਨ 15ਵੇਂ ਓਵਰ ਦੀ ਆਖ਼ਰੀ ਗੇਂਦ ’ਤੇ ਆਊਟ ਹੋਇਆ। ਪਠਾਨ ਨੇ 24 ਦੌੜਾਂ ਬਣਾਈਆਂ। ਹੈਦਰਾਬਾਦ ਦੀ ਛੇਵੀਂ ਵਿਕਟ 88 ਦੇ ਸਕੋਰ ’ਤੇ ਡਿੱਗੀ। ਕਾਰਲੋਸ ਬ੍ਰੈਥਵੇਟ ਨੇ ਭੁਵਨੇਸ਼ਵਰ ਕੁਮਾਰ ਨਾਲ ਸਤਵੇਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕਰਕੇ ਹੈਦਰਾਬਾਦ ਨੂੰ 139 ਦੌੜਾਂ ਦੇ ਟੀਚੇ ਤਕ ਪਹੁੰਚਾਇਆ। ਬ੍ਰੈੱਥਵੇਟ 29 ਗੇਂਦਾਂ ’ਤੇ 43 ਦੌੜਾਂ ਬਣਾ ਕੇ ਨਾਬਾਦ ਰਿਹਾ, ਜਦਕਿ ਭੁਵਨੇਸ਼ਵਰ ਸੱਤ ਦੌੜਾਂ ਬਣਾ ਕੇ ਆਖ਼ਰੀ ਗੇਂਦ ’ਤੇ ਰਨ ਆਊਟ ਹੋਇਆ। ਡਵੈਨ ਬ੍ਰਾਵੋ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ਿਖਰ ਧਵਨ ਨੂੰ ਪਹਿਲੀ ਗੇਂਦ ’ਤੇ ਆਊਟ ਕਰਨ ਵਾਲੇ ਦੀਪਕ ਚਾਹਰ, ਲੁੰਗੀ ਨਗਿਡੀ, ਸ਼ਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ।  

 

 

fbbg-image

Latest News
Magazine Archive