ਅਫ਼-ਪਾਕਿ ਖੇਤਰ ’ਚ ਦੋਹਰਾ ਭੂਚਾਲ; ਉੱਤਰੀ ਭਾਰਤ ਕੰਬਿਆ


ਨਵੀਂ ਦਿੱਲੀ/ ਪਿਸ਼ਾਵਰ - ਅਫ਼ਗਾਨਿਸਤਾਨ-ਤਾਜਿਕਸਤਾਨ ਸਰਹੱਦੀ ਖੇਤਰ ਵਿੱਚ ਤੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਆਏ ਭੂਚਾਲ ਦੇ ਝਟਕੇ ਉੱਤਰ ਭਾਰਤ ਦੇ ਕਈ ਹਿੱਸਿਆਂ ਜਿਵੇਂ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਜੰਮੂ ਕਸ਼ਮੀਰ ਤੱਕ ਮਹਿਸੁੂਸ ਕੀਤੇ ਗਏ। ਨੈਸ਼ਨਲ ਸੀਸਮੋਲੋਜੀਕਲ ਸੈਂਟਰ ਦੇ ਮੁਖੀ ਜੇ ਐਲ ਗੌਤਮ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ ਹੈ। ਰਾਜਧਾਨੀ ਸ੍ਰੀਨਗਰ ਤੇ ਕਸ਼ਮੀਰ ਵਾਦੀ ਦੇ ਕੁਝ ਹੋਰ ਖੇਤਰਾਂ ਵਿੱਚ ਕਾਫ਼ੀ ਝਟਕੇ ਆਏ। ਕੁਝ ਥਾਵਾਂ ’ਤੇ ਲੋਕ ਘਬਰਾ ਕੇ ਇਮਾਰਤਾਂ ਤੇ ਗੱਡੀਆਂ ਛੱਡ ਕੇ ਬਾਹਰ ਆ ਗਏ। ਪਾਕਿਸਤਾਨ ਦੇ ਖ਼ੈਬਰ-ਪਖਤੂਨਖਵਾ ਸੂਬੇ ਦੇ ਮੌਸਮ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਬਿੰਦੂ ਅਫ਼ਗਾਨਿਸਤਾਨ-ਤਾਜਿਕਸਤਾਨ ਸਰਹੱਦ ਦੇ ਨਾਲ ਲਗਦੇ ਖੇਤਰ ਵਿੱਚ ਧਰਤੀ ਹੇਠ 97 ਕਿਲੋਮੀਟਰ ਡੂੰਘਾ ਸੀ। ਖ਼ੈਬਰ ਪਖਤੂਨਖਵਾ ਦੇ ਬੰਨੂ ਨੇੜੇ 12 ਕਿਲੋਮੀਟਰ ਦੀ ਡੂੰਘਾਈ ’ਤੇ 5.5 ਗਤੀ ਦਾ ਭੂਚਾਲ ਕਾਰਨ 9 ਬੱਚੇ ਜ਼ਖ਼ਮੀ ਹੋ ਗਏ ਤੇ ਲੋਕਾਂ ਅੰਦਰ ਸਹਿਮ ਫੈਲ ਗਿਆ। ‘ ਦਿ ਐਕਸਪ੍ਰੈਸ ਟ੍ਰਿਬਿਊਨ’ ਨੇ ਪਾਕਿਸਤਾਨ ਦੇ ਮੌਸਮ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਸਵਾਤ ਵਾਦੀ ਤੇ ਪਿਸ਼ਾਵਰ ਵਿੱਚ ਭਾਰੀ ਝਟਕੇ ਮਹਿਸੂਸ ਕੀਤੇ ਗਏ ਟੈਂਖੀ ਬਾਜ਼ਾਰ ਲਾਗੇ ਬੰਨੂ ਦੇ ਸਰਕਾਰੀ ਮਾਡਲ ਸਕੂਲ ਵਿੱਚ ਸਹਿਮ ਕਾਰਨ ਘੱਟੋਘੱਟ 9 ਬੱਚੇ ਜ਼ਖ਼ਮੀ ਹੋ ਗਏ।    

 

 

fbbg-image

Latest News
Magazine Archive