ਬਿਹਾਰ ਤੇ ਯੂ.ਪੀ. ਸਣੇ ਚਾਰ ਰਾਜਾਂ ਵਿੱਚ ਅੱਜ ਤੂਫਾਨ ਦੀ ਚਿਤਾਵਨੀ


ਨਵੀਂ ਦਿੱਲੀ - ਮੌਸਮ ਵਿਭਾਗ ਦੇ ਸੂਤਰਾਂ ਨੇ ਪੱਛਮੀ ਬੰਗਾਲ, ਬਿਹਾਰ, ਉੜੀਸਾ ਅਤੇ ਉੱਤਰ ਪ੍ਰਦੇਸ਼ ਵਿੱਚ ਮੀਂਹ ਅਤੇ ਝੱਖੜ ਦੀ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਪੰਜ ਰਾਜਾਂ ਵਿੱਚ ਪਿਛਲੇ ਦੋ ਦਿਨ ਵਿੱਚ ਆਏ ਤੂਫਾਨ ਕਾਰਨ 124 ਵਿਅਕਤੀ ਮਾਰੇ ਗਏ ਹਨ ਅਤੇ ਕਰੀਬ 300 ਜ਼ਖ਼ਮੀ ਹੋਏ ਹਨ। ਮੀਂਹ ਦੇ ਨਾਲ ਚੱਲੀ ਤੇਜ਼ ਹਨ੍ਹੇਰੀ ਨਾਲ ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ਼ ਵਿੱਚ ਹੋਇਆ ਹੈ, ਜਿੱਥੇ 73 ਵਿਅਕਤੀ ਮਾਰੇ ਗਏ ਅਤੇ 91 ਹੋਰ ਜ਼ਖ਼ਮੀ ਹੋਏ ਹਨ। ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਆਗਰਾ ਖਿੱਤੇ ਵਿੱਚ ਹੋਇਆ ਹੈ।
ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਉੱਤਰ ਪ੍ਰਦੇਸ਼ ਤੋਂ ਬਾਅਦ 35 ਵਿਅਕਤੀ ਰਾਜਸਥਾਨ ਵਿੱਚ ਮਾਰੇ ਗਏ ਹਨ। ਅੱਠ ਵਿਅਕਤੀ ਤਿਲੰਗਾਨਾ ਅਤੇ ਛੇ ਉੱਤਰਾਖੰਡ ਵਿੱਚ ਮਾਰੇ ਗਏ ਹਨ। ਪੰਜਾਬ ਵਿੱਚ ਵੀ ਤੂਫਾਨ ਕਾਰਨ ਦੋ ਮੌਤਾਂ ਹੋਈਆਂ ਹਨ।
ਮੀਂਹ ਅਤੇ ਹਨੇਰੀ ਕਾਰਨ ਬਹੁਤੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਕੱਟੀ ਗਈ ਕਿਉਂਕਿ ਦਰਖ਼ਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਗਏ। ਪਿਛਲੇ ਦੋ ਦਿਨ ਵਿੱਚ ਆਏ ਤੂਫਾਨ ਕਾਰਨ ਘੱਟੋ ਘੱਟ 12000 ਬਿਜਲੀ ਦੇ ਖੰਭੇ ਪੁੱਟੇ ਗਏ ਹਨ ਅਤੇ 2500 ਟਰਾਂਸਫਰਮਰਾਂ ਨੂੰ ਨੁਕਸਾਨ ਪੁੱਜਾ ਹੈ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਚਾਰ ਰਾਜਾਂ ਤੋਂ ਇਲਾਵਾ ਪੰਜਾਬ, ਚੰਡੀਗੜ੍ਹ ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦੱਖਣੀ ਭਾਰਤ ਦੇ ਰਾਜਾਂ ਵਿੱਚ ਵੀ ਤੇਜ਼ ਹਨੇਰੀ ਚੱਲਣ ਅਤੇ ਬੁਛਾਰਾਂ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਪ੍ਰਧਾਨ ਮੰਤਰੀ ਵੱਲੋਂ ਪੀੜਤਾਂ ਲਈ ਸਹਾਇਤਾ ਦਾ ਐਲਾਨ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਯੂਪੀ ਤੇ ਰਾਜਸਥਾਨ ਵਿੱਚ ਆਏ ਝੱਖੜ ਕਾਰਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪੀਐਮਓ ਤੋਂ ਜਾਰੀ ਇਕ ਬਿਆਨ ਮੁਤਾਬਕ ਇਸ ਕਾਰਨ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਵੀ ਪੰਜਾਹ-ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣਗੇ।    

 

 

fbbg-image

Latest News
Magazine Archive