ਸ਼ੋਪੀਆਂ ’ਚ ਸਕੂਲ ਵੈਨ ਉੱਤੇ ਪਥਰਾਅ, ਵਿਦਿਆਰਥੀ ਜ਼ਖ਼ਮੀ


ਸ੍ਰੀਨਗਰ - ਅੱਜ ਸਵੇਰੇ ਕਸ਼ਮੀਰ ਵਾਦੀ ਦੇ ਸ਼ਹਿਰ ਸ਼ੋਪੀਆਂ ਵਿੱਚ ਸਕੂਲ ਬੱਸ ਉੱਤੇ ਕੀਤੇ ਪਥਰਾਅ ਦੌਰਾਨ ਦੂਜੀ ਜਮਾਤ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ ਹੈ। ਉਸ ਦੇ ਸਿਰ ਵਿੱਚ ਸੱਟ ਲੱਗੀ ਹੈ। ਪੁਲੀਸ ਸੂਤਰਾਂ ਅਨੁਸਾਰ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਸ਼ੋਪੀਆਂ ਦੇ ਯਾਵੋਰਾ ਇਲਾਕੇ ਵਿੱਚ ਪੱਥਰਬਾਜ਼ਾਂ ਨੇ ਨਿਸ਼ਾਨਾ ਬਣਾਇਆ ਅਤੇ ਇੱਕ ਵਿਦਿਆਰਥੀ ਪੱਥਰ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜ਼ਖਮੀ ਵਿਦਿਆਰਥੀ ਦੀ ਪਛਾਣ ਰੇਹਾਨ ਗੋਰਸੀ ਵਜੋਂ ਹੋਈ ਹੈ। ਵਿਦਿਆਰਥੀ ਨੂੰ ਐਸਐਮਐਚਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਤੇ ਉਸਦੀ ਹਾਲਤ ਸਥਿਰ ਹੈ। ਬੱਸ ਵਿੱਚ 35 ਵਿਦਿਆਰਥੀ ਸਵਾਰ ਸਨ। ਜੰਮੂ ਕਸ਼ਮੀਰ ਦੀ ਮੁੱੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੂਬੇ ਦੇ ਪੁਲੀਸ ਮੁਖੀ ਐਸਪੀ ਵੈਦ ਨੇ ਕਿਹਾ ਕਿ ਕਿ ਇਸ ਪਾਗਲਾਂ ਵਾਲੀ ਹਰਕਤ ਕਰਨ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਾਂਗੇ। ਇਸੇ ਦੌਰਾਨ ਸ਼ੋਪੀਆਂ ਵਿੱਚ ਇੱਕ ਮੁਕਾਬਲੇ ਦੌਰਾਨ ਲੋਕਾਂ ਵੱਲੋਂ ਸੁਰੱਖਿਆ ਬਲਾਂ ਦੇ ਵਿਰੋਧ ਦੌਰਾਨ ਇੱਕ ਨੌਜਵਾਨ ਮਾਰਿਆ ਗਿਆ ਅਤੇ ਚਾਰ ਜ਼ਖ਼ਮੀ ਹੋ ਗਏ ਹਨ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਸੂਹ ਮਿਲਣ ਉੱਤੇ ਸ਼ੋਪੀਆਂ ਦੇ ਪਿੰਡ ਤੁਰਕਵੰਗਮ ਦੀ ਘੇਰਾਬੰਦੀ ਕੀਤੀ ਸੀ। ਇਸ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾਂ ਸ਼ੁਰੂ ਹੋ ਗਿਆ ਅਤੇ ਮੁਕਾਬਲੇ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਸੁਰੱਖਿਆ ਬਲਾਂ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਸੁਰੱਖਿਆ ਬਲਾਂ ਨੇ ਫਾਇਰ ਖੋਲ੍ਹ ਦਿੱਤਾ ਤੇ ਪੰਜ ਨੌਜਵਾਨ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਵਿੱਚੋਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਮਰ ਖੁਮਰ ਦੀ ਮੌਤ ਹੋ ਗਈ।
ਵਿਧਾਇਕ ਦੇ ਜ਼ੱਦੀ ਘਰ ਉੱਤੇ ਪੈਟਰੋਲ ਬੰਬ ਸੁੱਟਿਆ
ਸ੍ਰੀਨਗਰ - ਸ਼ੋਪੀਆਂ ਦੇ ਵਿੱਚ ਸ਼ਰਾਰਤੀਆਂ ਨੇ ਪੀਡੀਪੀ ਵਿਧਾਇਕ ਮੁਹੰਮਦ ਯੂਸਫ ਭੱਟ ਦੇ ਜ਼ੱਦੀ ਘਰ ਉੱਤੇ ਅੱਜ ਪੈਟਰੋਲ ਬੰਬ ਸੁੱਟਿਆ ਪਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਰ ਦੀ ਇੱਕ ਤਾਕੀ ਨੂੰ ਨੁਕਸਾਨ ਪੁੱਜਾ ਹੈ। 2016 ਵਿੱਚ ਵੀ ਭੱਟ ਦੇ ਘਰ ਉੱਤੇ ਗਰਨੇਡ ਸੁੱਟਿਆ ਸੀ।

 

 

fbbg-image

Latest News
Magazine Archive