ਦਿੱਲੀ ਦੀ ਰਾਜਸਥਾਨ ’ਤੇ ਚਾਰ ਦੌੜਾਂ ਨਾਲ ਜਿੱਤ


ਨਵੀਂ ਦਿੱਲੀ - ਮੀਂਹ ਤੋਂ ਪ੍ਰਭਾਵਿਤ ਆਈਪੀਐਲ ਮੈਚ ਵਿੱਚ ਅੱਜ ਦਿੱਲੀ ਡੇਅਰਡੈਵਿਲਜ਼ ਨੇ ਰਾਜਸਥਾਨ ਰੌਇਲਜ਼ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਡੇਅਰਡੈਵਿਲਜ਼ ਨੇ 17.1 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 196 ਦੌੜਾਂ ਬਣਾਈਆਂ। ਜਦੋਂ ਜੋਫਰ ਆਰਚ ਨੇ 18ਵੇਂ ਓਵਰ ਦੀ ਪਹਿਲੀ ਗੇਂਦ ਸੁੱਟੀ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਨੂੰ ਰੋਕਣਾ ਪਿਆ। ਲੁਈਸ ਡੈਕਵਰਥ ਵਿਧੀ ਰਾਹੀਂ ਰਾਜਸਥਾਨ ਰੌਇਲਜ਼ ਨੂੰ 12 ਓਵਰਾਂ ਵਿੱਚ 151 ਦੌੜਾਂ ਬਣਾਉਣ ਦਾ ਸੋਧਿਆ ਹੋਇਆ ਟੀਚਾ ਮਿਲਿਆ। ਜੋਸ ਬਟਲਰ ਨੇ ਮੈਦਾਨ ’ਤੇ ਉਤਰਦਿਆਂ ਹੀ ਦਿੱਲੀ ਦੇ ਗੇਂਦਬਾਜ਼ਾਂ ਨੂੰ ਧੋਣਾ ਸ਼ੁਰੂ ਕਰ ਦਿੱਤਾ, ਉਸ ਨੇ 20 ਗੇਂਦਾਂ ਵਿੱਚ ਹੀ ਅਰਧ ਸੈਂਕੜਾ (26 ਗੇਂਦਾਂ ’ਤੇ 69 ਦੌੜਾਂ) ਪੂਰਾ ਕੀਤਾ। ਜ਼ਬਰਦਸਤ ਸ਼ੁਰੂਆਤ ਦੇ ਬਾਵਜੂਦ ਰਾਜਸਥਾਨ ਟੀਮ 146 ਦੌੜਾਂ ਹੀ ਬਣਾ ਸਕੀ।
ਇਹ ਸਕੋਰ ਖੜ੍ਹਾ ਕਰਨ ਵਿੱਚ ਦਿੱਲੀ ਦੇ ਨਵੇਂ ਕਪਤਾਨ ਸ਼੍ਰੇਅਸ ਅਈਅਰ (35 ਗੇਂਦਾਂ ਵਿੱਚ 50 ਦੌੜਾਂ) ਅਤੇ ਰਿਸ਼ਭ ਪੰਤ (29 ਗੇਂਦਾਂ ਵਿੱਚ 69 ਦੌੜਾਂ) ਦੇ ਤੂਫਾਨੀ ਨੀਮ ਸੈਂਕੜਿਆਂ ਦੀ ਅਹਿਮ ਭੂਮਿਕਾ ਰਹੀ। ਪ੍ਰਿਥਵੀ ਸ਼ਾਹ (25 ਗੇਂਦਾਂ ’ਤੇ 47 ਦੌੜਾਂ) ਨੇ ਦਿੱਲੀ ਨੂੰ ਚੰਗੀ ਸ਼ੁਰੂਆਤ ਦਿਵਾਈ, ਪਰ ਉਹ ਨੀਮ ਸੈਂਕੜਾ ਮਾਰਨ ਤੋਂ ਸਿਰਫ਼ ਤਿੰਨ ਦੌੜਾਂ ਨਾਲ ਖੁੰਝ ਗਿਆ। ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਤੋਂ ਇਲਾਵਾ ਦਿੱਲੀ ਦਾ ਹੋਰ ਕੋਈ ਬੱਲੇਬਾਜ਼ 20 ਦੇ ਅੰਕੜੇ ਤਕ ਨਹੀਂ ਪਹੁੰਚ ਸਕਿਆ। ਵਿਜੇ ਸ਼ੰਕਰ ਨੇ 17 ਦੌੜਾਂ ਬਣਾਈਆਂ। ਕੌਲਿਨ ਮੁਨਰੋ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਦੋਂਕਿ ਗਲੈੱਨ ਮੈਕਸਵੈੱਲ ਪੰਜ ਦੌੜਾਂ ਹੀ ਬਣਾ ਸਕਿਆ।  ਰਾਜਸਥਾਨ ਰੌਇਲਜ਼ ਵੱਲੋਂ ਸਭ ਤੋਂ ਸਫਲ ਗੇਂਦਬਾਜ਼ੀ ਜੇਦੇਵ ਉਨਾਦਕੱਟ ਨੇ ਕੀਤੀ, ਜਿਸ ਨੇ 46 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਪਵਨ ਕੁਲਕਰਨੀ, ਜੋਫਰ ਆਰਚਰ, ਸ਼੍ਰੇਆਸ ਗੋਪਾਲ ਨੇ ਇੱਕ-ਇੱਕ ਵਿਕਟ ਲਈ।

 

 

fbbg-image

Latest News
Magazine Archive