ਰੇਲ ਨਾਲ ਟੱਕਰ ਵਿੱਚ 13 ਬੱਚਿਆਂ ਦੀ ਮੌਤ


ਗੋਰਖ਼ਪੁਰ - ਇੱਥੋਂ ਪੰਜਾਹ ਕਿਲੋਮੀਟਰ ਦੂਰ ਕੁਸ਼ੀਨਗਰ ਵਿੱਚ ਇੱਕ ਰੇਲਵੇ ਲਾਂਘੇ ਉੱਤੇ ਸਵੇਰੇ ਸੱਤ ਵਜੇ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਸਕੂਲ ਵੈਨ ਵਿੱਚ ਸਵਾਰ 13 ਬੱਚੇ ਮਾਰੇ ਗਏ। ਇਨ੍ਹਾਂ ਦੀ ਉਮਰ ਸੱਤ ਤੋਂ ਗਿਆਰਾਂ ਸਾਲ ਦੇ ਵਿਚਕਾਰ ਸੀ। ਹਾਦਸੇ ਵਿੱਚ ਅੱਠ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ। ਡਰਾਈਵਰ ਵੀ ਜ਼ਖ਼ਮੀਆਂ ਵਿੱਚ ਸ਼ਾਮਲ ਹੈ। ਹਾਦਸੇ ਵਾਲੀ ਥਾਂ ਉੱਤੇ ਬੱਚਿਆਂ ਦੇ ਬੈਗ, ਕਿਤਾਬਾਂ ਪਾਣੀ ਵਾਲੀਆਂ ਬੋਤਲਾਂ ਅਤੇ ਭੋਜਨ ਵਾਲੇ ਡੱਬੇ ਖਿੱਲਰੇ ਪਏ ਸਨ। ਇਸ ਤੋਂ ਅੱਗੇ ਵੈਨ ਦੇ ਪਰਖਚੇ ਉਡੇ ਪਏ ਸਨ।
ਬੇਹਪੁਰਵਾ ਵਿੱਚ ਰੇਲਵੇ ਲਾਂਘੇ ਉੱਤੇ ਥਾਵੇ- ਕਾਪਤਾਗੰਜ ਮੁਸਾਫਿਰ ਰੇਲ ਗੱਡੀ ਨਾਲ ਡਿਵਾਈਨ ਮਿਸ਼ਨ ਸਕੂਲ ਦੀ ਵੈਨ ਟਕਰਾ ਗਈ। ਲਾਂਘੇ ਉੱਤੇ  ਵਲੰਟੀਅਰ ਤਾਇਨਾਤ ਸੀ ਅਤੇ ਉਸਨੇ ਸਕੂਲ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਵੈਨ ਨਾ ਰੋਕੀ। ਇਹ ਹਾਦਸਾ ਦੁਧੀ ਰੇਲਵੇ ਸਟੇਸ਼ਨ ਨੇੜੇ ਬਨਾਰਸ ਡਿਵੀਜ਼ਨ ਵਿੱਚ ਵਾਪਰਿਆ। ਕੁਸ਼ੀਨਗਰ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਨ ਚਾਲਕ ਨੇ ਈਅਰਫੋਨ ਕੰਨਾਂ ਨੂੰ ਲਾਏ ਹੋਏ ਸਨ। ਮਾਮਲੇ ਦੀ ਜਾਂਚ ਗੋਰਖ਼ਪੁਰ ਦੇ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਉਨ੍ਹਾ ਮਿ੍ਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਵੀ ਮਿ੍ਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਵਿੱਚ ਹਰੀਓਮ, ਰਾਗਨੀ, ਸੰਤੋਸ਼ ਤੇ ਰਵੀ, ਤਿੰਨੇ ਭੈਣ ਭਰਾ, ਅਤਾਉਲਾ, ਅਰਸ਼ਦ, ਅਨਾਸ ਨਾਰੋਦ, ਗੋਲੂ, ਕੁਏਮਰੋਲ, ਮਿਰਾਜ਼, ਮੁਸਕਾਨ, ਸਾਜਿਦਾ ਅਤੇ ਤਮੰਨਾ (ਦੋਵੇਂ ਭੈਣਾਂ) ਸ਼ਾਮਲ ਹਨ। ਹਾਦਸੇ ਵਿੱਚ ਮਾਰੇ ਬੱਚਿਆਂ ਦੀ ਮੌਤ ਉੱਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮਨਾਇਕ  ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਦੱਸਿਆ ਕਿ 31 ਮਾਰਚ 2020 ਤੱਕ ਸਾਰੇ ਰੇਲਵੇ ਲਾਂਘੇ ਬੰਦੇ ਕਰ ਦਿਤੇ ਜਾਣਗੇ ਪਰ ਫਿਰ ਵੀ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਯੋਗੀ ਨੂੰ ਕਰਨਾ ਪਿਆ ਲੋਕਾਂ ਦੇ ਰੋਹ ਦਾ ਸਾਹਮਣਾ
ਕੁਸ਼ੀਨਗਰ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਜਦੋਂ ਘਟਨਾ ਸਥਾਨ ਤੋਂ ਬਾਅਦ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਸੂਬਾ ਸਰਕਾਰ ਅਤੇ ਰੇਲਵੇ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਬਾਰ ਕੌਂਸਲ ਨੇ ਵੀ ਹਸਪਤਾਲ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਕੀਤੀ ਹੈ।

 

 

fbbg-image

Latest News
Magazine Archive