ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣਾ ਮੁੱਖ ਨਿਸ਼ਾਨਾ: ਮੇਰੀਕੌਮ


ਨਵੀਂ ਦਿੱਲੀ - ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਮਹਿਲਾ ਮੁੱਕੇਬਾਜ਼ ਐਮਸੀ ਮੇਰੀਕੌਮ ਨੇ ਆਪਣੇ ਸੰਨਿਆਸ ਦੀਆਂ ਖ਼ਬਰਾਂ ਨੂੰ ਮੂਲੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਹੁਣ ਮੁੱਖ ਨਿਸ਼ਾਨਾ ਟੋਕੀਓ ਓਲੰਪਿਕ ਸੋਨ ਤਗ਼ਮਾ ਜਿੱਤਣਾ ਹੈ। ਭਾਰਤੀ ਮੁੱਕੇਬਾਜ਼ੀ ਸੰਘ ਵੱਲੋਂ ਗੋਲਡ ਕੋਸਟ ਜੇਤੂ ਭਾਰਤੀ ਮੁੱਕੇਬਾਜ਼ਾਂ ਲਈ ਕਰਵਾਏ ਸਨਮਾਨ ਸਮਾਰੋਹ ਦੌਰਾਨ ਮੇਰੀਕੌਮ ਨੇ ਕਿਹਾ, ‘‘ਕੌਣ ਕਹਿੰਦਾ ਹੈ ਕਿ ਮੈਂ ਸੰਨਿਆਸ ਲੈਣ ਜਾ ਰਹੀ ਹਾਂ। ਮੈਂ ਸੰਨਿਆਸ ਬਾਰੇ ਸੋਚਿਆ ਤਕ ਨਹੀਂ। ਇਹ ਸਭ ਅਫਵਾਹ ਹੈ। 2020 ਦੇ ਓਲੰਪਿਕ ਵਿੱਚ ਹਿੱਸਾ ਲੈਣਾ ਜਾਂ ਨਾ ਲੈਣਾ ਵੱਖਰੀ ਗੱਲ ਹੈ, ਪਰ ਮੈਂ ਸਪਸ਼ਟ ਕਹਿਣਾ ਚਾਹੁੰਦੀ ਹਾਂ ਕਿ ਮੈਂ ਸੰਨਿਆਸ ਨਹੀਂ ਲੈ ਰਹੀ।’’ ਉਨ੍ਹਾਂ ਕਿਹਾ, ‘‘ਅਜੇ ਅੱਗੇ ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਫਿਰ ਓਲੰਪਿਕ ਹੋਣੇ ਹਨ। ਮੈਂ ਇਨ੍ਹਾਂ ਟੂਰਨਾਮੈਂਟਾਂ ਦੀ ਤਿਆਰੀ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੀ। ਮੇਰਾ ਅਜੇ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ ਅਤੇ ਮੈਂ ਇਹ ਸੁਪਨਾ ਪੂਰਾ ਕਰਨਾ ਹੈ।’

 

 

fbbg-image

Latest News
Magazine Archive