ਮਹਿੰਦਰ ਸਿੰਘ ਧੋਨੀ ਪਦਮ ਭੂਸ਼ਣ ਨਾਲ ਸਨਮਾਨਿਤ


ਨਵੀਂ ਦਿੱਲੀ - ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੱਤ ਸਾਲ ਮਗਰੋਂ ਅੱਜ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ। ਵਿਸ਼ਵ ਕੱਪ ਫਾਈਨਲ ਵਿੱਚ ਛੱਕਾ ਮਾਰ ਕੇ ਭਾਰਤ ਨੂੰ ਖਿਤਾਬ ਦਿਵਾਉਣ ਤੋਂ ਠੀਕ ਸੱਤ ਸਾਲ ਮਗਰੋਂ ਲੈਫਟੀਨੈਂਟ ਕਰਨਲ ਧੋਨੀ ਨੇ ਫ਼ੌਜੀ ਵਰਦੀ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪਦਮ ਭੂਸ਼ਨ ਪ੍ਰਾਪਤ ਕੀਤਾ। ਧੋਨੀ ਲਈ ਇਹ ਦੂਜੀ ਖ਼ੁਸ਼ੀ ਇਸ ਲਈ ਹੈ ਕਿ ਇਹ ਨਾਗਰਿਕ ਸਨਮਾਨ ਵਿਸ਼ਵ ਕੱਪ ਦੀ ਸੱਤਵੀਂ ਵਰ੍ਹੇਗੰਢ ਮੌਕੇ ਦਿੱਤਾ ਗਿਆ। ਭਾਰਤ ਨੇ 2011 ਵਿੱਚ ਅੱਜ ਹੀ ਸ੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ। ਧੋਨੀ ਦੀ ਅਗਵਾਈ ਵਿੱਚ ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤੀ ਫ਼ੌਜ ਨੇ ਪਹਿਲੀ ਨਵੰਬਰ 2011 ਨੂੰ ਉਨ੍ਹਾਂ ਨੂੰ ਲੈਫਟੀਨੈਂਟ ਕਰਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਸੀ। ਕਪਿਲ ਦੇਵ ਤੋਂ ਬਾਅਦ ਧੋਨੀ ਭਾਰਤ ਦੇ ਦੂਜੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਧੋਨੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇਹ ਪੁਰਸਕਾਰ ਹਾਸਲ ਕੀਤਾ।
 

 

Latest News
Magazine Archive