ਸੀਬੀਅੈਸਈ: ਗਣਿਤ ਤੇ ਇਕਨੌਮਿਕਸ ਦਾ ਪੇਪਰ ਮੁਡ਼ ਲੈਣ ਦਾ ਫ਼ੈਸਲਾ


ਨਵੀਂ ਦਿੱਲੀ - ਸੀਬੀਅੈਸਈ ਨੇ ਬੁੱਧਵਾਰ ਨੂੰ ਪ੍ਰਗਟਾਵਾ ਕੀਤਾ ਹੈ ਕਿ ਉਹ ਦਸਵੀਂ ਦੀ ਗਣਿਤ ਦੀ ਪ੍ਰੀਖਿਆ ਅਤੇ ਬਾਰਵੀਂ ਦੀ ਇਕਨੌਮਿਕਸ ਦੀ ਪ੍ਰੀਖਿਆ ਮੁਡ਼ ਲਵੇਗਾ। ਇਹ ਫੈਸਲਾ ਇਹ ਦੋਵੇਂ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਲਿਆ ਗਿਆ ਹੈ ਅਤੇ ਦਿੱਲੀ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਅੈਜੂਕੇਸ਼ਨ (ਸੀਬੀਅੇੈਸਈ) ਵੱਲੋੀ ਜਾਰੀ ਪ੍ਰੈਸ ਰਿਲੀਜ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬੋਰਡ ਨੇ ਕਿਹਾ ਹੈ ਕਿ ਉਹ ਪ੍ਰੀਖਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅਤੇ ਵਿਦਿਆਰਥੀਆਂ ਵਿੱਚ ਨਿਰਪੱਖਤਾ ਨੂੰ ਕਾਇਮ ਰੱਖਣ ਲਈ ਮੁਡ਼ ਪ੍ਰੀਖਿਆ ਲੈ ਰਿਹਾ ਹੈ। ਇੱਕ ਹਫਤੇ ਵਿੱਚ ਸੀਬੀਅੈਸਈ ਦੀ ਵੈਬਸਾਈਟ ਉੱਤੇ ਪ੍ਰੀਖਿਆ ਦੀਆਂ ਨਵੀਂਆਂ ਤਰੀਕਾ ਅਤੇ ਹੋਰ ਜਾਣਕਾਰੀ ਪਾ ਦਿੱਤੀ ਜਾਵੇਗੀ।
ਬੋਰਡ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿ ਬੋਰਡ ਨੇ ਜੋ ਪੇਪਰ ਪਾਇਆ ਸੀ , ਉਸਦੀ ਹੱਥ ਲਿਖਤ ਦਾ ਪ੍ਰੀਖਿਆ ਤੋਂ ਕੁੱਝ ਪਹਿਲਾਂ ਹੀ ਸੋਸ਼ਲ ਮੀਡੀਆ ਸਾਈਟਾਂ ਉੱਤੇ ਆਦਾਨ ਪ੍ਰਦਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਇਕਨੌਮਿਕਸ ਦਾ ਪੇਪਰ ਲੰਘੇ ਸੋਮਵਾਰ ਅਤੇ ਗਣਿਤ ਦਾ ਪੇਪਰ ਪਿਛਲੇ ਹਫਤੇ ਬੁੱਧਵਾਰ ਨੂੰ ਹੋਇਆ ਸੀ। 
ਸੋਮਵਾਰ ਤੋਂ ਪ੍ਰੀਖਿਆਵਾਂ ਲਈ ਹੋਣਗੇ ਸਿੱਕੇਬੰਦ ਪ੍ਰਬੰਧ
ਨਵੀਂ ਦਿੱਲੀ - ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡ਼ਕਰ ਨੇ ਪੇਪਰ ਲੀਕ ਹੋਣ ਉੱਤੇ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੋਮਵਾਰ ਤੋਂ ਸੀਬੀਅੈਸਈ ਵੱਲੋਂ ਪ੍ਰੀਖਿਅਾਵਾਂ ਲੈਣ ਲਈ ਨਵਾਂ ਸਿੱਕੇਬੰਦ ਪ੍ਰਬੰਧ ਲਿਆਂਦਾ ਜਾਵੇਗਾ। ਸ੍ਰੀ ਜਾਵਡ਼ੇਕਰ ਨੇ ਕਿਹਾ ਕਿ ਪੇਪਰ ਲੀਕ ਹੋਣ ਦੇ ਮਾਮਲੇ ਦੀ ਅੰਦਰੂਨੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦਿੱਤੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਪਦਾ ਹੈ ਕਿ ਪੇਪਰ ਲੀਕ ਕਰਨ ਪਿੱਛੇ ਕੋਈ ਗਰੋਹ ਹੈ, ਜੋ ਜਾਣ ਬੁੱਝ ਕੇ ਅਜਿਹਾ ਕਰ ਰਿਹਾ ਹੈ। ਇੱਕ ਵਿਸ਼ੇਸ਼ ਟੀਮ ੲਿਸ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਬਖ਼ਸ਼ੇ ਨਹੀ ਜਾਣਗੇ। ਉਨ੍ਹਾਂ ਕਿਹਾ ਕਿ ਤਕਨੀਕ ਦੀ ਸਹਾਇਤਾ ਦੇ ਨਾਲ ਅਜਿਹਾ ਪ੍ਰਬੰਧ ਲਿਆਂਦਾ ਜਾਵੇਗਾ ਕਿ ਪੇਪਰ ਲੀਕ ਹੋਣ ਦੀ ਗੁੰਜਾਇਸ਼ ਨਾ ਰਹੇ।    

 

 

fbbg-image

Latest News
Magazine Archive