ਭਾਰਤੀਆਂ ਨੂੰ ਗ਼ੈਰ-ਮੁਸਲਿਮ ਹੋਣ ਕਾਰਨ ਬਣਾਇਆ ਗਿਆ ਨਿਸ਼ਾਨਾ


ਬਟਾਲਾ - ਇਰਾਕ ਦੇ ਮੋਸੂਲ ਸ਼ਹਿਰ ਵਿੱਚ ਕੱਟਡ਼ਪੱਥੀ ਗਰੁੱਪ ਆੲੀਐਸਆਈਐਸ ਨੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਕਾਮਿਆਂ ਨੂੰ ਜਾਣ ਦਿੱਤਾ ਸੀ ਪਰ ਭਾਰਤੀ ਕਾਮਿਆਂ ਨੂੰ ਫਡ਼ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਦਾਅਵਾ ਬਟਾਲਾ ਵਾਸੀ ਉਸਾਰੀ ਕਾਮੇ ਹਰਜੀਤ ਮਸੀਹ ਨੇ ਕੀਤਾ ਹੈ ਜਿਸ ਦਾ ਕਹਿਣਾ ਸੀ ਕਿ 2014 ਵਿਚ 39 ਭਾਰਤੀ ਕਾਮਿਆਂ ਨੂੰ ਆੲੀਐਸਆੲੀਐਸ ਦੇ ਦਹਿਸ਼ਤਪਸੰਦਾਂ ਵੱਲੋਂ ਮੌਤ ਦੇ ਘਾਟ ਉਤਾਰਨ ਸਮੇਂ ਉਹ ਜ਼ਿੰਦਾ ਬਚ ਨਿਕਲਿਆ ਸੀ। ਹਰਜੀਤ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਪਹਿਲਾਂ ਉਸੇ ਕੰਪਨੀ ਵਿੱਚ ਕੰਮ ਕਰਦੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਕਾਮਿਆਂ ਅਤੇ ਭਾਰਤੀ ਕਾਮਿਆਂ ਨੂੰ ਅੱਡੋ-ਅੱਡ ਹੋਣ ਲਈ ਕਿਹਾ। ਉਸ ਨੇ ਦੱਸਿਆ ‘‘ ਬਾਅਦ ਵਿੱਚ ਉਹ ਸਾਨੂੰ ੲਿਕ ਪਹਾਡ਼ੀ ਇਲਾਕੇ ਵਿੱਚ ਲੈ ਗੲੇ ਤੇ ਉਨ੍ਹਾਂ ਸਾਨੂੰ ਜ਼ਮੀਨ ’ਤੇ ਬੈਠਣ ਲਈ ਮਜਬੂਰ ਕੀਤਾ। ਮੈਂ ਖੁਸ਼ਕਿਸਮਤ ਰਿਹਾ ਕਿ ਲਾਸ਼ਾਂ  ਦੇ ਹੇਠ ਆ ਕੇ ਗੋਲੀਆਂ ਤੋਂ ਬਚ ਗਿਆ। ਫਿਰ ਮੈਂ ਉਥੋਂ ਭੱਜ ਕੇ ਇਕ ਰਾਹਤ ਕੈਂਪ ਵਿੱਚ ਜਾ ਪਹੁੰਚਿਆ ਜਿਥੇ ਬਹੁਤ ਸਾਰੇ ਬੰਗਲਾਦੇਸ਼ੀ ਕਾਮੇ ਰਹਿ ਰਹੇ ਸਨ।’’
ਹਰਜੀਤ ਨੇ ਕਿਹਾ ਕਿ ਉਸ ਨੂੰ ੲਿੰਨਾ ਯਾਦ ਨਹੀਂ ਹੈ ਕਿ ਉਹ ਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਉਸ ਦੇ ਚਾਰ ਸਾਥੀ-ਰਾਕੇਸ਼ ਰੌਕੀ, ਧਰਮਿੰਦਰ ਕੁਮਾਰ, ਮਲਕੀਤ ਸਿੰਘ ਅਤੇ ਕਮਲਜੀਤ ਸਿੰਘ ਕਿਹਡ਼ੀ ਤਾਰੀਕ ਨੂੰ ਮੋਸੂਲ ਪੁੱਜੇ ਸਨ।
ਉਸ ਨੇ ਕਿਹਾ ‘‘ ੳੁਹ ਸਾਲ 2013 ਦੇ ਅੱਧ ਦੇ ਦਿਨ ਸਨ ਜਦੋਂ ਅਸੀਂ ਟ੍ਰੈਵਲ ਏਜੰਟਾਂ ਨੂੰ ਭਾਰੀ ਭਰਕਮ ਰਕਮਾਂ ਦੇ ਕੇ ਇਰਾਕ ਪਹੁੰਚੇ ਸਾਂ। ਸਾਡੇ ’ਚੋਂ ਹਰੇਕ ਨੂੰ 35000 ਰੁਪਏ ਮਾਹਵਾਰ ਤਨਖ਼ਾਹ ਮਿਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਕੰਪਨੀ ਦੇ ਅਧਿਕਾਰੀ ਸਾਨੂੰ 15000 ਰੁਪਏ ਹੀ ਦਿੰਦੇ ਸਨ। ਉਂਜ, ਉਹ ਸਾਨੂੰ ਬਕਾਏ ਜਲਦ ਅਦਾ ਕਰਨ ਦਾ ਭਰੋਸਾ ਦਿੰਦੇ ਰਹਿੰਦੇ ਸਨ। ਅਸੀਂ ਨੌਂ ਮਹੀਨੇ ਕੰਪਨੀ ਕੋਲ ਕੰਮ ਕਰਦੇ ਰਹੇ ਤੇ ਫਿਰ ਆੲੀਐਸਆਈਐਸ ਨੇ ਸਾਡੇ ਕੈਂਪ ’ਤੇ ਕਬਜ਼ਾ ਕਰ ਲਿਆ।’’
ੳੁਸ ਨੇ ਮੰਨਿਆ ਕਿ ਮੋਸੂਲ ਵਿੱਚ ਕੰਮ ਕਾਜ ਦੇ ਹਾਲਾਤ ਸੁਖਾਵੇਂ ਸਨ। ਉਸਾਰੀ ਦੀ ਜਗ੍ਹਾ ਤੋਂ ਰਾਹਤ ਕੈਂਪ ਵਿੱਚ ਵਾਪਸ ਭੇਜਣ ਤੋਂ ਬਾਅਦ ਅਧਿਕਾਰੀ ਕਾਮਿਆਂ ਤੋਂ ਕੱਪਡ਼ੇ ਧੁਆਉਣ, ਖਾਣਾ ਪਕਾਉਣ ਤੇ ਹੋਰ ਘਰੇਲੂ ਕੰਮ ਕਰਵਾੳੁਂਦੇ ਰਹਿੰਦੇ ਸਨ। ਉਸ ਦਾ ਕਹਿਣਾ ਸੀ ‘‘ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਫਿਰ ੲਿਕ ਦਿਨ ਕੰਪਨੀ ਦੇ ਅਧਿਕਾਰੀ ਇਹ ਕਹਿੰਦੇ ਸੁਣੇ ਗੲੇ ਕਿ ਸ਼ਹਿਰ ’ਤੇ ਆੲੀਐਸਆੲੀਐਸ ਦੇ ਅਤਿਵਾਦੀਆਂ ਨੇ ਕਬਜ਼ਾ ਕਰ ਲਿਆ ਹੈ। ਉਸ ਤੋਂ ਬਾਅਦ ੳੁਨ੍ਹਾਂ ਕਾਮਿਆਂ ਦੀਆਂ ਤਨਖ਼ਾਹਾਂ ਬੰਦ  ਹੋ ਗੲੀਆਂ ਅਤੇ ਸਭ ਤੋਂ ਪਹਿਲਾਂ ਕੰਪਨੀ ਦੇ ਅਧਿਕਾਰੀ ਦੌਡ਼ ਗਏ। ਉਹ ਕਾਮਿਆਂ ਨੂੰ ਰਾਹਤ ਕੈਂਪਾਂ ’ਚੋਂ ਬਾਹਰ ਜਾਣ ਤੋਂ ਰੋਕਦੇ ਰਹੇ ਸਨ। ਆਖ਼ਰ ਉਹ ਦਿਨ ਆ ਗਿਆ ਜਦੋਂ ਦੋ ਦਰਜਨ ਹਥਿਆਰਬੰਦ ਬੰਦੇ ਸਾਡੇ ਅਹਾਤੇ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਸਾਨੂੰ ਬਾਹਰ ਖਡ਼੍ਹੀਆਂ ਜੀਪਾਂ ਵਿੱਚ ਬਿਠਾ ਲਿਆ। ਉਥੋਂ ਉਹ ਸਾਨੂੰ ਕਿਸੇ ਪਹਾਡ਼ੀ ਇਲਾਕੇ ਵਿੱਚ ਲੈ ਗਏ ਜਿੱਥੇ ਗੋਲੀਆਂ ਚਲਾ ਕੇ ਕਤਲੇਆਮ ਕੀਤਾ ਗਿਆ ਸੀ।’’
ਕੈਪਟਨ ਵੱਲੋਂ ਮ੍ਰਿਤਕ ਦੇਹਾਂ ਵਤਨ ਲਿਆਉਣ ਲਈ ਕੇਂਦਰੀ ਮੰਤਰੀ ਨਾਲ ਗੱਲਬਾਤ
ਚੰਡੀਗਡ਼੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿੱਚ ਆਈਐਸਆਈਐਸ ਵੱਲੋਂ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਵਤਨ ਲਿਆਉਣ ਬਾਰੇ ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਵੀ.ਕੇ. ਸਿੰਘ ਨਾਲ ਗੱਲਬਾਤ ਕੀਤੀ ਹੈ। ਮੁੱਖ ਮੰਤਰੀ, ਜਿਨ੍ਹਾਂ ਬੀਤੇ ਦਿਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਇਸ ਮੁੱਦੇ ’ਤੇ ਗੱਲਬਾਤ ਕਰਨ ਮਗਰੋਂ ਪੱਤਰ ਵੀ ਲਿਖਿਆ ਸੀ, ਨੇ ਅੱਜ ਵਿਧਾਨ ਸਭਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਵੀ.ਕੇ. ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਇਕ ਹਫ਼ਤਾ ਲੱਗੇਗਾ। ਉਨ੍ਹਾਂ ਕਿਹਾ ਕਿ ਬਹੁ-ਗਿਣਤੀ ਮ੍ਰਿਤਕ ਮਾਝਾ ਅਤੇ ਦੋਆਬਾ ਖਿੱਤਿਆਂ ਨਾਲ ਸਬੰਧਤ ਹਨ। ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਵਾਸਤੇ ਦੇਹਾਂ ਪਰਿਵਾਰਾਂ ਨੂੰ ਸੌਂਪਣ ਲਈ ਸੂਬਾਈ ਸਰਕਾਰ ਵੱਲੋਂ ਸਾਰੇ ਲੋਡ਼ੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਰੁਜ਼ਗਾਰ ਲੱਭਣ ਦਾ ਯਤਨ ਕਰੇਗੀ ਅਤੇ ਇਨ੍ਹਾਂ ਪੀਡ਼ਤ ਪਰਿਵਾਰਾਂ ਨੂੰ ਪਹਿਲਾਂ ਹੀ ਦਿੱਤੀ ਜਾ ਰਹੀ 20 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲਣੀ ਜਾਰੀ ਰਹੇਗੀ। ਪੀਡ਼ਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿਵਾਉਣ ਲਈ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕੈਪਟਨ ਨੇ ਕਿਹਾ ਕਿ ਇਨ੍ਹਾਂ ਮ੍ਰਿਤਕਾਂ ਵਿੱਚੋਂ 24 ਪੰਜਾਬ ਦੇ ਹਨ ਅਤੇ ਸੂਬਾਈ ਸਰਕਾਰ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੀ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਤਾਂ ਉਹ ਸ਼ੁਕਰਗੁਜ਼ਾਰ ਹੋਣਗੇ।
ਜਦੋਂ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਲੈਣ ਅੰਮ੍ਰਿਤਸਰ ਭੇਜਿਆ
ਨਵਾਂਸ਼ਹਿਰ - ਇਰਾਕ ਵਿੱਚ ਚਾਰ ਸਾਲ ਪਹਿਲਾਂ ਅਗਵਾ ਕਰਨ ਮਗਰੋਂ ਕਤਲ ਕੀਤੇ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਇਕ ਦਿਨ ਮਗਰੋਂ ਬਲਾਚੌਰ ਨਾਲ ਸਬੰਧਤ ਦੋ ਨੌਜਵਾਨਾਂ ਦੇ ਪਰਿਵਾਰ ਨੂੰ ਅੱਜ ਉਦੋਂ ਖੁਆਰ ਹੋਣਾ ਪਿਆ ਜਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮ੍ਰਿਤਕ ਦੇਹਾਂ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣ ਲਈ ਆਖ ਦਿੱਤਾ। ਪਿੰਡ ਜਗਤਪੁਰ ਦੇ ਪਰਵਿੰਦਰ ਸਿੰਘ ਤੇ ਮਹਿੰਦਪੁਰ ਦੇ ਜਸਵੀਰ ਸਿੰਘ ਦੀਆਂ ਮ੍ਰਿਤਕ ਦੇਹਾਂ ਲੈਣ ਲੲੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੂਚਨਾ ਗ਼ਲਤ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਅਜਿਹੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਧਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਦਾ ਇਹ ਅਮਲ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੋਂ ਆਏ ਇਕ ਫੋਨ ਸੁਨੇਹੇ ਮਗਰੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਚਾਰ ਦੀ ਘਾਟ ਕਰਕੇ ਗਡ਼ਬਡ਼ ਹੋਈ ਹੈ ਤੇ ੲਿਸ ਪਿੱਛੇ ਕੋਈ ਮਾਡ਼ਾ ਇਰਾਦਾ ਨਹੀਂ ਸੀ।   

 

 

fbbg-image

Latest News
Magazine Archive