ਕਾਬੁਲ ਵਿੱਚ ਫਿ਼ਦਾੲੀਨ ਧਮਾਕਾ, 29 ਹਲਾਕ


ਕਾਬੁਲ - ਇਸਲਾਮਿਕ ਸਟੇਟ (ਆਈਐਸ) ਦੇ ਖ਼ੁਦਕੁਸ਼ ਬੰਬਾਰ ਵੱਲੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿੱਚ ਅੱਜ ਸ਼ੀਆ ਦਰਗਾਹ ਨੂੰ ਜਾਂਦੀ ਸਡ਼ਕ ’ਤੇ ਕੀਤੇ ਧਮਾਕੇ ਵਿੱਚ ਘੱਟੋ ਘੱਟ 29 ਲੋਕ ਹਲਾਕ ਹੋ ਗਏ। ਜਦੋਂ ਧਮਾਕਾ ਹੋਇਆ ਅਫ਼ਗ਼ਾਨ ਲੋਕ ਨਵੇਂ ਫ਼ਾਰਸੀ ਸਾਲ ਦੇ ਜਸ਼ਨ ਮਨਾ ਰਹੇ ਸਨ। ਸਿਹਤ ਮੰਤਰਾਲੇ ਮੁਤਾਬਕ ਹਮਲੇ ਵਿੱਚ 52 ਲੋਕ ਜ਼ਖ਼ਮੀ ਹੋਏ ਹਨ। ਖ਼ੁਦਕੁਸ਼ ਬੰਬਾਰ ਪੈਦਲ ਆਇਆ ਦੱਸਿਆ ਜਾਂਦਾ ਹੈ। ਜਹਾਦੀ ਵੈੱਬਸਾਈਟਾਂ ’ਤੇ ਨਿਗਰਾਨੀ ਰੱਖਣ ਵਾਲੇ ਸ਼ੀਆ ਸੂਹੀਆ ਜਥੇਬੰਦੀ ਮੁਤਾਬਕ ਆਈਐਸ ਨੇ ਇਕ ਆਨਲਾਈਨ ਬਿਆਨ ਰਾਹੀਂ ਹਮਲੇ ਪਿੱਛੇ ਹੱਥ ਹੋਣ ਦਾ ਦਾਅਵਾ ਕੀਤਾ ਹੈ। ਆੲੀਐਸ ਨੇ ਬਿਆਨ ਵਿੱਚ ਕਿਹਾ ਕਿ ਹਮਲੇ ਦਾ ਮੁੱਖ ਨਿਸ਼ਾਨਾ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਸ਼ੀਆ ਲੋਕਾਂ ਦੀ ਭੀਡ਼ ਸੀ। ਯਾਦ ਰਹੇ ਕਿ ਮੁਲਕ ਵਿੱਚ ਨਵੇਂ ਫ਼ਾਰਸੀ ਸਾਲ ਮੌਕੇ ਕੌਮੀ ਛੁੱਟੀ ਹੁੰਦੀ ਹੈ ਤੇ ਮੁਲਕ ਵਿੱਚ ਰਹਿੰਦਾ ਘੱਟਗਿਣਤੀ ਸ਼ੀਆ ਭਾਈਚਾਰਾ ਨਵੇਂ ਸਾਲ ਦੇ ਜਸ਼ਨ ਦਰਗਾਹਾਂ ’ਚ ਜਾ ਕੇ ਮਨਾਉਂਦਾ ਹੈ। ਕਾਬੁਲ ਪੁਲੀਸ ਦੇ ਮੁਖੀ ਜਨਰਲ ਦਾੳੂਦ ਅਾਮਿਨ ਨੇ ਕਿਹਾ ਕਿ ਹਮਲਾ ਸਖ਼ੀ ਦਰਗਾਹ ਤੋਂ ਇਕ ਕਿਲੋਮੀਟਰ ਦੂਰ ਕਾਬੁਲ ਯੂਨੀਵਰਸਿਟੀ ਤੇ ਸਰਕਾਰੀ ਹਸਪਤਾਲ ਨੇਡ਼ੇ ਹੋਇਆ। 

 

 

fbbg-image

Latest News
Magazine Archive