ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਅੈਲਾਨ


ਡੇਹਲੋਂ - ਆਸਟਰੇਲੀਆ ਦੇ ਗੋਲਡ ਗੋਸਟ ਸ਼ਹਿਰ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਆਪਣੀ ਨੌਂ ਮੈਂਬਰੀ (ਪੰਜ ਮਹਿਲਾ ਅਤੇ ਚਾਰ ਪੁਰਸ਼) ਟੀਮ ਦਾ ਐਲਾਨ ਕੀਤਾ ਹੈ। ਇਹ ਚੋਣ ਮਲੇਸ਼ੀਆ ਦੇ ਨੀਲਾਈ ਵਿੱਚ 16 ਸਤੰਬਰ ਤੋਂ 21 ਫਰਵਰੀ ਤਕ ਚੱਲੀ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿੱਪ ਦੇ ਆਧਾਰ ’ਤੇ ਕੀਤੀ ਗਈ ਹੈ, ਜਿੱਥੇ ਭਾਰਤੀ ਟੀਮ ਨੇ ਤਿੰਨ ਸੋਨੇ ਅਤੇ ਇੱਕ ਕਾਂਸੀ ਸਣੇ ਚਾਰ ਤਗ਼ਮੇ ਜਿੱਤੇ ਸਨ। ਟੀਮ ਵਿੱਚ ਮਹਿਲਾ ਵਰਗ ਲਈ ਡੈਬਰਾ ਹੈਰਾਲਡ (ਸਪ੍ਰਿੰਟ, ਕੇਰੀਅਨ, ਵਿਅਕਤੀਗਤ ਟਾਈਮ ਟਰਾਇਲ, ਟੀਮ ਪਰਸ਼ੂਟ), ਅਲੀਨਾ ਰੇਜੀ (ਸਪ੍ਰਿੰਟ, ਵਿਅਕਤੀਗਤ ਟਾਈਮ ਟਰਾਇਲ, ਕੇਰੀਨ), ਸੋਨਾਲੀ ਚਾਨੂੰ (ਇਨਡੋਰਜ਼, ਟੀਮ ਪਰਸ਼ੂਟ), ਟੀ ਮਨੋਰਮਾ ਦੇਵੀ (ਇਨਡੋਰਜ਼, ਟੀਮ ਪਰਸ਼ੂਟ) ਅਤੇ ਅਮ੍ਰਿਤਾ ਰੀਗੁਨਾਥ (ਸਕੇਰਚ ਰੇਸ, ਪੁਆਇੰਟ ਰੇਸ) ਨੂੰ ਚੁਣਿਆ ਗਿਆ ਹੈ, ਜਦੋਂਕਿ ਪੁਰਸ਼ ਵਰਗ ਵਿੱਚ ਰਣਜੀਤ ਸਿੰਘ (ਟੀਮ ਸਪ੍ਰਿੰਟ, ਵਿਅਕਤੀਗਤ ਟਾਈਮ ਟਰਾਇਲ 1000 ਮੀਟਰ), ਸਾਹਿਲ ਕੁਮਾਰ (ਟੀਮ ਸਪ੍ਰਿੰਟ, ਕੇਅਰਿਨ ਰੇਸ), ਸਨੁਰਾਜ ਪੀ (ਟੀਮ ਸਪ੍ਰਿੰਟ, ਵਿਅਕਤੀਗਤ ਸਪ੍ਰਿੰਟ, ਕੇਅਰਿਨ ਰੇਸ) ਅਤੇ ਮਨਜੀਤ ਸਿੰਘ (ਇਨਡੋਰਜ਼) ਚੋਣ ਹੋਈ ਹੈ।
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਸਾਈਕਲਿਸਟ ਇੰਗਲੈਂਡ, ਆਸਟ੍ਰੇਲੀਆ ਅਤੇ ਹੋਰ ਪ੍ਰਮੁੱਖ ਦੇਸ਼ਾਂ ਨੂੰ ਚੰਗੀ ਚੁਣੌਤੀ ਦੇਣਗੇ। ਜੇਕਰ ਹਰ ਚੀਜ਼ ਤੈਅ ਯੋਜਨਾ ਮੁਤਾਬਕ ਚੱਲਦੀ ਹੈ ਤਾਂ ਭਾਰਤੀ ਮਹਿਲਾ ਸਾਈਕਲਿੰਗ ਟੀਮ ਤਗ਼ਮੇ ਜ਼ਰੂਰ ਜਿੱਤੇਗੀ। ਟੀਮ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ  ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਜਰਖੜ ਹਾਕੀ ਐਕਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਕੌਮਾਂਤਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ, ਕੌਮਾਂਤਰੀ ਸਾਈਕਲਿੰਗ ਕੋਚ ਹਰਪਿੰਦਰ ਗੱਗੀ ਨੇ ਵਧਾਈ ਦਿੱਤੀ।

 

 

fbbg-image

Latest News
Magazine Archive