ਚਾਰਾ ਘੁਟਾਲਾ: ਇਕ ਹੋਰ ਕੇਸ ਵਿੱਚ ਲਾਲੂ ਯਾਦਵ

ਦੋਸ਼ੀ ਕਰਾਰ, ਮਿਸ਼ਰਾ ਸਮੇਤ 12 ਬਰੀ


ਰਾਂਚੀ - ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੁੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਤਿੰਨ ਮਾਮਲਿਆਂ ਵਿੱਚ ਸਜ਼ਾ ਮਿਲਣ ਤੋਂ ਬਾਅਦ ਅੱਜ ਚੌਥੇ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦੋਂ ਕਿ ਇਸੇ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਸੀਬੀਆਈ ਦੇ ਜੱਜ ਸ਼ਿਵਪਾਲ ਸਿੰਘ ਨੇ 69 ਸਾਲਾ ਆਰਜੇਡੀ ਮੁਖੀ ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂ ਕਿ ਸ੍ਰੀ ਮਿਸ਼ਰਾ ਸਮੇਤ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਅੱਜ ਇਥੇ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੁਮਕਾ ਖ਼ਜ਼ਾਨੇ ਵਿੱਚੋਂ 3.13 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਸ੍ਰੀ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਦੋਂ ਕਿ ਇਸੇ ਮਾਮਲੇ ਵਿੱਚ ਬਿਹਾਰ ਦੇ ਦੂਜੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ 12 ਲੋਕਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਸਜ਼ਾ  ਸੁਣਾਏ ਜਾਣ ਬਾਰੇ ਬਹਿਸ 21 ਮਾਰਚ ਤੋਂ ਹੋਵੇਗੀ। ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੇ ਇਸ ਫੈਸਲੇ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ, ਸਾਬਕਾ ਵਿਧਾਇਕ ਧਰੁਵ ਭਗਤ, ਸਾਬਕਾ ਸੰਸਦ ਮੈਂਬਰ, ਜਗਦੀਸ਼ ਸ਼ਰਮਾ, ਸਾਬਕਾ ਮੰਤਰੀ ਵਿਦਿਆ ਸਾਗਰ, ਸਾਬਕਾ ਵਿਧਾਇਕ ਆਰ ਕੇ ਰਾਣਾ ਸਮੇਤ 12 ਜਣਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਘੁਵੰਸ਼ ਪਸਾਦ ਸਿੰਘ ਨੇ ਲਾਲੂ ਨੂੰ ਦੋਸ਼ੀ ਕਰਾਰ ਦੇਣ ਅਤੇ ਜਗਨਨਾਥ ਮਿਸ਼ਰਾ ਨੂੰ ਬਰੀ ਕਰਨ ਦੇ ਫੈਸਲੇ ਨੂੰ ਸੀਬੀਆਈ ਦੀ ਖੇਡ ਦੱਸਿਆ ਹੈ ਅਤੇ ਕਿਹਾ ਹੈ ਕਿ ਆਰਜੇਡੀ ਇਸ ਮਾਮਲੇ ਵਿੱਚ ਉੱਚ ਅਦਾਲਤ ਵਿੱਚ ਜਾਵੇਗੀ।  

 

 

fbbg-image

Latest News
Magazine Archive