ਮਹਿਲਾ ਕ੍ਰਿਕਟ: ਭਾਰਤ ਨੂੰ ਅਭਿਆਸ ਮੈਚ ਵਿੱਚ

ਇੰਗਲੈਂਡ ਪਾਸੋਂ 45 ਦੌਡ਼ਾਂ ਦੀ ਹਾਰ


ਮੁੰਬਈ - ਇੰਗਲੈਂਡ ਮਹਿਲਾ ਟੀਮ ਨੇ ਟੀ-20 ਤ੍ਰਿਕੋਣੀ ਲਡ਼ੀ ਹੋਣ ਤੋਂ ਪਹਿਲਾਂ ਦੋ ਅਭਿਆਸ ਮੈਚਾਂ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਅੱਜ ਇੱਥੇ ਭਾਰਤ ‘ਏ’ ਨੂੰ 45 ਦੌਡ਼ਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤ੍ਰਿਕੋਣੀ ਲਡ਼ੀ ਵਿੱਚ ਮੇਜ਼ਬਾਨ ਭਾਰਤ ਅਤੇ ਇੰਗਲੈਂਡ ਤੋਂ ਇਲਾਵਾ ਤੀਜੀ ਟੀਮ ਆਸਟਰੇਲੀਆ ਹੈ। ਇੰਗਲੈਂਡ ਦੀ ਮਹਿਲਾ ਟੀਮ ਨੇ ਬ੍ਰੈਬੋਰਨ ਸਟੇਡੀਅਮ ਵਿੱਚ ਚਾਰ ਵਿਕਟਾਂ ’ਤੇ 176 ਦੌਡ਼ਾਂ ਦਾ ਸਕੋਰ ਬਣਾਇਆ ਅਤੇ ਫਿਰ ਉਸ ਨੇ ਮੇਜ਼ਬਾਨਾਂ ਨੂੰ 131 ਦੌਡ਼ਾਂ ’ਤੇ ਢਹਿ-ਢੇਰੀ ਕਰ ਦਿੱਤਾ। ਮਹਿਮਾਨ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬ੍ਰਾਓਨੀ ਸਮਿੱਥ (38 ਗੇਂਦਾਂ ਵਿੱਚ 50 ਦੌਡ਼ਾਂ) ਅਤੇ ਤਮਸਿਨ ਬਿੳੂਮੋਂਟ (57 ਦੌਡ਼ਾਂ) ਦੇ ਅਰਧ ਸੈਂਕਡ਼ਿਆਂ ਨੇ ਵੱਡਾ ਟੀਚਾ ਖਡ਼੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਵੱਲੋਂ ਰਾਧਾ ਯਾਦਵ ਨੇ 37 ਦੌਡ਼ਾਂ ਦੇ ਕੋ ਦੋ ਵਿਕਟਾਂ ਲਈਆਂ। ਭਾਰਤ ਵੱਲੋਂ ਸਿਰਫ਼ ਡੀ ਹੇਮਲਤਾ (32 ਗੇਂਦਾਂ ਵਿੱਚ 41 ਦੌਡ਼ਾਂ) ਹੀ ਚੰਗਾ ਖੇਡੀ ਅਤੇ ਹੋਰ ਬੱਲੇਬਾਜ਼ ਯੋਗਦਾਨ ਪਾਉਣ ਵਿੱਚ ਅਸਫਲ ਰਹੇ। ਐਸ ਮੇਘਨਾ ਨੇ ਅੱਠ, ਵਨੀਤਾ ਵੀਆਰ ਨੇ 23, ਐਚਬੀ ਦਿਓਲ ਨੇ ਪੰਜ, ਤਰੰਨੁਮ ਪਠਾਨ ਨੇ ਸਿਫ਼ਰ, ਸ਼ੇਰਾਲ ਰੋਜਾਰੀਓ ਨੇ ਦਸ, ਰਾਧਾ ਯਾਦਵ ਨੇ 17, ਅਰੁੰਧਤੀ ਰੈੱਡੀ ਨੇ ਨੌਂ, ਆਰ ਕਲਪਨਾ ਨੇ ਸੱਤ ਅਤੇ ਸ਼ਾਂਤੀ ਕੁਮਾਰੀ ਨੇ ਚਾਰ ਦੌਡ਼ਾਂ ਬਣਾਈਆਂ।

 

 

 

fbbg-image

Latest News
Magazine Archive